ਸਰਕਾਰ ਕਹੇਗੀ ਤਾਂ ਜਾਵਾਂਗਾ ਇਮਰਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ

Aug 06 2018 03:52 PM

ਨਵੀਂ ਦਿੱਲੀ  ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਲੋਂ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਗਾਵਸਕਰ ਨੇ ਕਿਹਾ, '' ਇਮਰਾਨ ਦੀ ਪਾਰਟੀ ਤਹਿਰੀ ਏ ਇੰਸਾਫ ਦੇ ਵਲੋਂ ਮੇਰੇ ਕੋਲ ਸੱਦਾ ਆਇਆ ਹੈ। ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਮਰਾਨ ਖਾਨ ਦੇ 11 ਅਗਸਤ ਨੂੰ ਪੀ. ਐੱਮ. ਆਹੁਦੇ ਦੀ ਸਹੁੰ ਚੁੱਕਣ ਦੀਆਂ ਖਬਰਾਂ ਹਨ। ਇਕ ਭਾਰਤੀ ਅਖਬਾਰ ਨਾਲ ਗੱਲ ਕਰਦੇ ਸੁਨੀਲ ਗਾਵਸਕਰ ਨੇ ਕਿਹਾ ਕਿ ' ਮੈਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਲਈ ਸੱਦਾ ਮਿਲਿਆ ਹੈ। ਇਮਰਾਨ ਦੀ ਪਾਰਟੀ ਦੇ ਵਲੋਂ ਉਸ ਨੂੰ ਫੋਨ ਆਇਆ ਸੀ। ਪਰ ਅਜੇ ਤੱਕ ਸਮਾਰੋਹ ਲਈ ਮਿਤੀ ਪੱਕੀ ਨਹੀਂ ਹੋਈ ਹੈ। ਜਦੋਂ ਕੋਈ ਮਿਤੀ ਪੱਕੀ ਹੋਵੇਗੀ ਤਾਂ ਹੀ ਅਧਿਕਾਰਤ ਸੱਦਾ ਆਏਗਾ। ਹਾਲਾਂਕਿ ਗਾਵਸਕਰ ਨੇ ਅਜੇ ਜਾਣ ਦਾ ਫੈਸਲਾ ਨਹੀਂ ਲਿਆ ਹੈ। ਗਾਵਸਕਰ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਟੈਸਟ ਮੈਚ ਵਿਚ ਰੁੱਝੇ ਹੋਣ ਕਾਰਨ ਮੇਰਾ ਜਾਣਾ ਮੁਸ਼ਕਲ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਵੀ ਇਸ ਦੇ ਲਈ ਇਜਾਜ਼ਤ ਲੈਣਾ ਚਾਹੁੰਗਾ, ਉਸ ਦੇ ਬਾਅਦ ਹੀ ਕੋਈ ਫੈਸਲਾ ਲੈ ਸਕਾਂਗਾ। ਜੇਕਰ ਸਰਕਾਰ ਮੈਨੂੰ ਜਾਣ ਦੀ ਇਜਾਜ਼ਤ ਦੇਵੇਗੀ ਫਿਰ ਹੀ ਮੈਂ ਜਾ ਸਕਦਾ ਹਾਂ।

  • Topics :

Related News