ਭਾਰਤ-ਅਫਗਾਨਿਸਤਾਨ ਮੈਚ ਵਿੱਚ ਦਾ ਆਖਰੀ ਉਵਰ ਬਣਿਆ ਰੋਮਾਂਚਕ

Sep 26 2018 03:11 PM

ਨਵੀਂ ਦਿੱਲੀ—  ਏਸ਼ੀਆ ਕੱਪ 2018 'ਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਇਆ ਸੁਪਰ ਫੋਰ ਦਾ ਮੈਚ ਸ਼ਾਇਦ ਟੂਰਨਾਮੈਂਟ ਦਾ ਸਭ ਤੋਂ ਰੋਮਾਂਚਕ ਮੈਚ ਕਿਹਾ ਜਾ ਸਕਦਾ ਹੈ। ਅਫਗਾਨਿਸਤਾਨ ਨੇ ਜਿਸ ਤਰ•ਾਂ ਨਾਲ ਦੁਨੀਆ ਦੀ ਨੰਬਰ ਦੋ ਟੀਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਉਸ ਨੇ ਦਿਖਾ ਦਿੱਤਾ ਕਿ ਉਨ•ਾਂ ਦੀ ਖੇਡ 'ਚ ਕਿੰਨੀ ਜਾਨ ਹੈ। ਇਸ ਮੈਚ ਦਾ ਅਸਲੀ ਰੋਮਾਂਚ ਵੇਖਣ ਨੂੰ ਮਿਲਿਆ ਆਖਰੀ ਓਵਰ 'ਚ।  ਟਾਸ ਜਿੱਤ ਕੇ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਜਿੱਥੇ ਉਸ ਨੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਦੇ ਸ਼ਾਨਦਾਰ 124 ਦੌੜਾਂ ਅਤੇ ਮੁਹੰਮਦ ਨਬੀ ਦੀਆਂ 64 ਪਾਰੀਆਂ ਦੀ ਬਦੌਲਤ ਭਾਰਤ ਨੂੰ ਜਿੱਤ ਲਈ 253 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੂੰ ਆਖਰੀ ਓਵਰ 'ਚ ਜਿੱਤ ਲਈ 7 ਦੌੜਾਂ ਚਾਹੀਦੀਆਂ ਸਨ ਅਤੇ ਅਫਗਾਨਿਸਤਾਨ ਨੂੰ ਇਕ ਵਿਕਟ। ਗੇਂਦ ਟੀਮ ਦੇ ਸਭ ਤੋਂ ਵੱਡੇ ਹੀਰੋ ਰਾਸ਼ਿਦ ਖਾਨ ਦੇ ਹੱਥਾਂ 'ਚ ਸੀ ਅਤੇ ਸਟ੍ਰਾਈਕਰ ਸਨ ਰਵਿੰਦਰ ਜਡੇਜਾ। ਰਾਸ਼ਿਦ ਖਾਨ ਦੀ ਪਹਿਲੀ ਗੇਂਦ ਨੂੰ ਜਡੇਜਾ ਸਹੀ ਟਾਈਮਿੰਗ ਦੇ ਨਾਲ ਹਿੱਟ ਨਹੀਂ ਕਰ ਸਕੇ ਅਤੇ ਉਨ•ਾਂ ਸਿੰਗਲ ਨਹੀਂ ਲਿਆ। ਇਸ ਤੋਂ ਬਾਅਦ ਓਵਰ ਦੀ ਦੂਜੀ ਗੇਂਦ 'ਤੇ ਜਡੇਜਾ ਨੇ ਸਲਾਗ ਸਵੀਪ ਸ਼ਾਟ ਦੇ ਨਾਲ ਡੀਪ ਮਿਡ ਵਿਕਟ 'ਤੇ ਚੌਕਾ ਜੜ ਦਿੱਤਾ। ਇਸ ਚੌਕੇ ਦੇ ਬਾਅਦ ਅਫਗਾਨਿਸਤਾਨ ਦੇ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀਆਂ ਧੜਕਨਾਂ ਵੀ ਤੇਜ਼ ਹੋ ਗਈ ਹਾਲਾਂਕਿ ਰਾਸ਼ਿਦ ਨੇ ਖੁਦ 'ਤੇ ਕਾਬੂ ਨਹੀਂ ਗੁਆਇਆ। ਤੀਜੀ ਗੇਂਦ 'ਤੇ ਜਡੇਜਾ ਨੇ ਸਿੰਗਲ ਲਿਆ। ਆਪਣੇ ਕੌਮਾਂਤਰੀ ਕਰੀਅਰ 'ਚ ਖਾਤਾ ਨਾ ਖੋਲਣ ਵਾਲੇ ਖਲੀਲ ਅਹਿਮਦ ਦੇ ਸਾਹਮਣੇ ਰਾਸ਼ਿਦ ਖਾਨ ਦੇ ਨਾਂ ਦੀ ਤਲਵਾਰ ਲਟਕ ਰਹੀ ਸੀ। ਹਾਲਾਂਕਿ ਉਨ•ਾਂ ਸਿੰਗਲ ਚੁਰਾ ਕੇ ਖੁਦ ਤੋਂ ਇਹ ਖਤਰਾ ਟਾਲਿਆ। ਖਲੀਲ ਦੇ ਸਿੰਗਲ ਦੇ ਨਾਲ ਮੈਚ ਦਾ ਸਕੋਰ ਵੀ ਟਾਈ ਹੋ ਗਿਆ। ਹੁਣ ਭਾਰਤ ਨੂੰ ਜਿੱਤ ਲਈ ਆਖਰੀ 2 ਗੇਂਦਾਂ 'ਤੇ ਇਕ ਦੌੜ ਚਾਹੀਦੀ ਸੀ, ਪਰ ਜਡੇਜਾ ਪੁਲ ਸ਼ਾਟ ਨੂੰ ਟਾਈਮ ਕਰਨ 'ਚ ਅਸਫਲ ਹੋ ਗਏ ਅਤੇ ਮੈਚ ਟਾਈ ਹੋ ਗਿਆ। ਭਾਰਤ ਖਿਲਾਫ ਅਫਗਾਨਿਸਤਾਨ ਦੇ ਇਸ ਟਾਈ ਮੈਚ ਨੂੰ ਦੁਨੀਆ ਭਾਰਤ ਦੀ ਹਾਰ ਅਤੇ ਅਫਗਾਨਿਸਤਾਨ ਦੀ ਜਿੱਤ ਦੇ ਤੌਰ 'ਤੇ ਦੇਖ ਰਹੀ ਹੈ।

  • Topics :

Related News