ਕੁਝ ਦੇਰ ਬਾਅਦ ਏਸੀਆ ਕੱਪ ਦੇ ਫਾਈਨਲ ਲਈ ਭਿੜਨਗੇ ਭਾਰਤ—ਬੰਗਲਾਦੇਸ਼

Sep 28 2018 03:42 PM

ਦੁਬਈ—  ਹੁਣ ਤਕ ਟੂਰਨਾਮੈਂਟ ਵਿਚ ਅਜੇਤੂ ਰਹੀ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਏਸ਼ੀਆ ਕੱਪ ਫਾਈਨਲ ਵਿਚ ਕੁਝ ਪ੍ਰਮੁੱਖ ਖਿਡਾਰੀਆਂ ਦੇ ਜ਼ਖ਼ਮੀ ਹੋਣ ਨਾਲ ਕਮਜ਼ੋਰ ਪਈ ਬੰਗਲਾਦੇਸ਼ ਦੀ ਟੀਮ ਨੂੰ ਸਬਕ ਸਿਖਾ ਕੇ ਮਹਾਦੀਪੀ ਪੱਧਰ 'ਤੇ ਆਪਣੀ ਬਾਦਸ਼ਾਹਤ ਕਾਇਮ ਰੱਖਣ ਦੀ ਕੋਸ਼ਿਸ ਕਰੇਗੀ।  ਬੰਗਲਾਦੇਸ਼ ਨੂੰ ਵੈਸੇ ਕਿਸੇ ਵੀ ਪੱਧਰ 'ਤੇ ਘੱਟ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਬੁੱਧਵਾਰ ਨੂੰ ਉਸ ਨੇ ਕੁਝ ਪ੍ਰਮੁੱਖ ਖਿਡਾਰੀਆਂ ਦੀ ਗੈਰ-ਹਾਜ਼ਰੀ  ਦੇ ਬਾਵਜੂਦ ਪਾਕਿਸਤਾਨੀ ਟੀਮ ਨੂੰ ਹਰਾ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਖਿਤਾਬੀ ਮੁਕਾਬਲੇ ਦੀ ਸੰਭਾਵਨਾ ਖਤਮ ਕਰ ਦਿੱਤੀ ਸੀ। ਭਾਰਤ : ਟਾਪ ਆਰਡਰ ਬਣਾ ਰਿਹਾ ਹੈ ਤਾਬੜਤੋੜ ਦੌੜਾਂ ਅਫਗਾਨਿਸਤਾਨ ਵਿਰੁੱਧ ਟਾਈ ਰਹੇ ਸੁਪਰ-4 ਮੁਕਾਬਲੇ ਵਿਚ ਪੰਜ ਨਿਯਮਤ ਖਿਡਾਰੀਆਂ ਨੂੰ ਆਰਾਮ ਦੇਣ ਤੋਂ ਬਾਅਦ ਭਾਰਤੀ ਟੀਮ ਫਾਈਨਲ ਵਿਚ ਮਜ਼ਬੂਤ ਟੀਮ ਨਾਲ ਉਤਰੇਗੀ। ਕਪਤਾਨ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਫਲ ਸਲਾਮੀ ਜੋੜੀ ਚੋਟੀਕ੍ਰਮ ਵਿਚ ਵਾਪਸੀ ਕਰੇਗੀ ਜਦਕਿ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਾਹਲ ਗੇਂਦਬਾਜ਼ੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਚੰਗੀ ਸ਼ੁਰੂਆਤ 'ਤੇ ਕਾਫੀ ਕੁਝ ਨਿਰਭਰ ਕਰਦਾ ਹੈ ਅਤੇ ਰੋਹਿਤ ਸ਼ਰਮਾ (269 ਦੌੜਾਂ) ਤੇ ਸ਼ਿਖਰ ਧਵਨ (327 ਦੌੜਾਂ) ਨੇ ਟੂਰਨਾਮੈਂਟ ਵਿਚ ਹੁਣ ਤਕ ਆਪਣੀ ਆਪਣੀ ਭੂਮਿਕਾ ਚੰਗੀ ਤਰ•ਾਂ ਨਾਲ ਨਿਭਾਈ ਹੈ। ਮੱਧਕ੍ਰਮ ਭਾਰਤ ਲਈ ਥੋੜ•ਾ ਚਿੰਤਾ ਦਾ ਵਿਸ਼ਾ ਹੈ। ਭਾਰਤ ਦਾ ਸਫਰ : ਪਹਿਲਾ ਮੈਚ ਹਾਂਗਕਾਂਗ ਤੋਂ 26 ਦੌੜਾਂ ਨਾਲ ਜਿੱਤਿਆ, ਦੂਜੇ ਵਿਚ  ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਤੀਜੇ ਮੈਚ ਵਿਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਤੇ ਇਕ ਵਾਰ ਫਿਰ ਤੋਂ ਚੌਥੇ ਮੈਚ ਵਿਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ। ਭਾਰਤ ਦਾ 5ਵਾਂ ਮੈਚ ਅਫਗਾਨਿਸਤਾਨ ਨਾਲ ਹੋਇਆ ਜਿਹੜਾ ਕਿ ਟਾਈ ਰਿਹਾ। ਮੱਧਕ੍ਰਮ ਹੈ ਭਾਰਤ ਲਈ ਚਿੰਤਾ ਦਾ ਵਿਸ਼ਾ 2018 ਦੀ ਸ਼ੁਰੂਆਤ ਤੋਂ ਹੀ ਭਾਰਤ ਲਈ ਚੌਥਾ ਤੇ ਛੇਵਾਂ ਨੰਬਰ 4.86 ਦੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ । ਏਸ਼ੀਆ ਕੱਪ ਵਿਚ ਵੀ ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ ਦਾ ਬੱਲਾ ਖਾਮੋਸ਼ ਰਿਹਾ ਹੈ। ਭਾਰਤ ਲਈ ਜਿਹੜੀਆਂ ਵੀ ਦੌੜਾਂ ਬਣ ਰਹੀਆਂ ਹਨ, ਉਹ ਟਾਪ ਆਰਡਰ ਹੀ ਬਣ ਰਿਹਾ ਹੈ। ਅਗਲੇ ਸਾਲ ਵਿਸ਼ਵ ਕੱਪ ਹੈ ਤੇ ਅਜਿਹੇ ਵਿਚ ਜੇਕਰ ਭਾਰਤ ਨੇ ਇਸ ਕ੍ਰਮ ਨੂੰ ਮਜ਼ਬੂਤ ਨਹੀਂ ਕੀਤਾ ਤਾਂ ਇਸਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਸਕਦਾ ਹੈ। ਫਿਲਹਾਲ ਅਜੇ ਅੰਬਾਤੀ ਰਾਇਡੂ ਇਸ ਪੋਜ਼ੀਸ਼ਨ 'ਤੇ ਕਾਫੀ ਫਿੱਟ ਨਜ਼ਰ ਆ ਰਿਹਾ ਹੈ। ਬੰਗਲਾਦੇਸ਼ : ਮੁਸਤਾਫਿਜ਼ੁਰ ਹੈ ਬਿਹਤਰੀਨ ਫਾਰਮ 'ਚ ਬੰਗਲਾਦੇਸ਼ ਦਾ ਗੇਂਦਬਾਜ਼ੀ ਹਮਲਾ 50 ਓਵਰਾਂ ਦੀ ਕ੍ਰਿਕਟ ਵਿਚ ਕਾਫੀ ਮਜ਼ਬੂਤ ਹੈ। ਉਸਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ, ਰੁਬੇਲ ਹੁਸੈਨ ਤੇ ਮਸ਼ਰਫੀ ਮੁਰਤਜਾ ਕਿਸੇ ਵੀ ਤਰ•ਾਂ ਦੇ ਬੱਲੇਬਾਜ਼ੀ ਹਮਲੇ ਦੀ ਸਖਤ ਪ੍ਰੀਖਿਆ ਲੈਣ ਵਿਚ ਸਮਰੱਥ ਹਨ। ਬੱਲੇਬਾਜ਼ੀ ਵਿਚ ਟੀਮ ਭਰੋਸੇਮੰਦ ਮੁਸ਼ਫਿਕਰ ਰਹੀਮ 'ਤੇ ਕਾਫੀ ਨਿਰਭਰ ਹੈ, ਜਿਸ ਨੇ ਮਹਿਮੂਦਉੱਲਾ ਨਾਲ ਮਿਲ ਕੇ ਟੀਮ ਨੂੰ ਕਈ ਵਾਰ ਮੁਸ਼ਕਿਲ ਹਾਲਾਤ ਵਿਚੋਂ ਬਾਹਰ ਕੱਢਿਆ ਹੈ। ਵੈਸੇ ਵੀ ਬੰਗਲਾਦੇਸ਼ ਪਿਛਲੇ ਮੈਚ ਵਿਚ ਪਾਕਿਸਤਾਨ ਨੂੰ ਜਿਸ ਤਰੀਕੇ ਨਾਲ ਹਰਾ ਕੇ ਉਭਰਿਆ ਹੈ, ਉਸ ਤੋਂ ਸਾਫ ਹੈ ਕਿ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿਚ ਜਿਹੜੇ ਉਸਦੇ ਕ੍ਰਿਕਟਰ ਲੈਅ ਗੁਆ ਰਹੇ ਸਨ, ਉਹ ਲੈਅ ਵਾਪਿਸ ਹਾਸਲ ਕਰਨ ਵਿਚ ਸਫਲ ਹੋ ਗਏ ਹਨ। ਕੁਲ ਮਿਲਾ ਕੇ ਬੰਗਲਾਦੇਸ਼ ਭਾਰਤ ਨੂੰ ਸਖਤ ਟੱਕਰ ਦੇ ਸਕਦਾ ਹੈ।

  • Topics :

Related News