ਸੈਮੀਫਾਈਨਲ ਵਿਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ

Oct 03 2018 03:16 PM

ਸਾਵਰ— ਭਾਰਤ ਤੇ ਅਫਗਾਨਿਸਤਾਨ ਦੀਆਂ ਸੀਨੀਅਰ ਟੀਮਾਂ ਵਿਚਾਲੇ ਏਸ਼ੀਆ ਕੱਪ ਦਾ ਮੁਕਾਬਲਾ ਬੇਸ਼ੱਕ ਟਾਈ ਰਿਹਾ ਸੀ ਪਰ ਭਾਰਤ ਦੀ ਅੰਡਰ-19 ਟੀਮ ਨੇ ਅਫਗਾਨਿਸਤਾਨ ਨੂੰ ਮੰਗਲਵਾਰ 51 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤੀ ਟੀਮ ਨੇ ਗਰੁੱਪ-ਏ ਦੇ ਆਖਰੀ ਮੈਚ ਵਿਚ 45.3 ਓਵਰਾਂ ਵਿਚ 221 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ 45.4 ਓਵਰਾਂ ਵਿਚ 170 ਦੌੜਾਂ 'ਤੇ ਸਮੇਟ ਦਿੱਤਾ। ਅਫਗਾਨਿਸਤਾਨ ਦੀ ਟੀਮ ਇਸ ਹਾਰ ਦੇ ਬਾਵਜੂਦ ਗਰੁੱਪ ਵਿਚ ਦੂਜੇ ਸਥਾਨ 'ਤੇ ਰਹਿੰਦਿਆਂ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ। ਗਰੁੱਪ-ਬੀ ਵਿਚੋਂ ਸ਼੍ਰੀਲੰਕਾ ਤੇ ਬੰਗਲਾਦੇਸ਼ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।  ਸੈਮੀਫਾਈਨਲ ਵਿਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਵੀਰਵਾਰ  ਨੂੰ ਅਤੇ ਸ਼੍ਰੀਲੰਕਾ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਸ਼ੁੱਕਰਵਾਰ ਨੂੰ ਹੋਵੇਗਾ। ਫਾਈਨਲ ਐਤਵਾਰ ਨੂੰ ਖੇਡਿਆ ਜਾਣਾ ਹੈ।

 
  • Topics :

Related News