ਰੋਹਿਤ ਸ਼ਰਮਾ ਇਕ ਵਾਰ ਫਿਰ ਕਮਾਨ ਸੰਭਾਲ ਸਕਦੇ ਹਨ ਟੀਮ ਇੰਡੀਆ ਦੀ

Oct 08 2018 03:15 PM

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਟੀਮ ਇੰਡੀਆ ਇਸ ਟੀਮ ਨਾਲ ਵਨ ਡੇ ਅਤੇ ਟੀ-20 ਸੀਰੀਜ਼ 'ਚ ਵੀ ਭਿੜੇਣ ਵਾਲੀ ਹੈ। ਵਿੰਡੀਜ਼ ਨੇ ਟੀ-20 ਟੀਮ ਲਈ ਥੋੜੀ ਮਜ਼ਬੂਤ ਟੀਮ ਚੁਣੀ ਹੈ ਪਰ ਵਨ ਡੇ ਸੀਰੀਜ਼ 'ਚ ਮਹਿਮਾਨ ਟੀਮ ਨੇ ਆਪਣੇ ਸਕਵਾਡ 'ਚ ਬਹੁਤ ਹੀ ਗੈਰਅਨੁਭਵੀ ਖਿਡਾਰੀਆਂ ਨੂੰ ਜਗ•ਾ ਦਿੱਤੀ ਹੈ। ਅਜਿਹੇ 'ਚ ਹੁਣ ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਖਾਸ ਕਰਕੇ ਜੋ ਤਿੰਨਾਂ ਫਾਰਮੈਟਾਂ 'ਚ ਖੇਡਦੇ ਹਨ ਉਹ ਵਨ ਡੇ ਸੀਰੀਜ਼ 'ਚ ਆਰਾਮ ਕਰਨਗੇ, ਵਿਰਾਟ ਕੋਹਲੀ , ਜਸਪ੍ਰੀਤ ਬੁਮਰਾਹ , ਭੁਵਨੇਸ਼ਵਰ ਕੁਮਾਰ ਵਰਗੇ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਵਿੰਡੀਜ਼ ਖਿਲਾਫ ਵਨ ਡੇ ਸੀਰੀਜ਼ 'ਚ ਜੇਕਰ ਵਿਰਾਟ ਕੋਹਲੀ ਆਰਾਮ ਕਰਦੇ ਹਨ ਤਾਂ ਰੋਹਿਤ ਸ਼ਰਮਾ ਇਕ ਵਾਰ ਫਿਰ ਕਮਾਨ ਸੰਭਾਲ ਸਕਦੇ ਹਨ, ਉਥੇ ਸਿਲੈਕਟਰਸ ਵੈਸਟਇੰਡੀਜ਼ ਖਿਲਾਫ ਇੰਡੀਆ-ਏ ਅਤੇ ਇੰਡੀਆ-ਬੀ 'ਚ ਖੇਡ ਰਹੇ ਖਿਡਾਰੀਆਂ ਨੂੰ ਵੀ ਮੌਕਾ ਦੇ ਸਕਦੇ ਹਨ। ਦਰਅਸਲ ਵਿੰਡੀਜ਼ ਸੀਰੀਜ਼ ਵਰਲਡ ਕੱਪ ਤੋਂ ਪਹਿਲਾਂ ਆਖਰੀ ਸੀਰੀਜ਼ ਹੈ ਜਿਸ 'ਚ ਉਹ ਪ੍ਰਯੋਗ ਕਰ ਸਕਦੀ ਹੈ। ਇਸ ਤੋਂ ਬਾਅਦ ਟੀਮ ਇੰਡੀਆ ਆਸਟ੍ਰੇਲੀਆ ਦੌਰੇ 'ਤੇ ਜਾਵੇਗੀ ਅਤੇ ਉਸ ਤੋਂ ਬਾਅਦ ਉਸਨੂੰ ਨਿਊਜ਼ੀਲੈਂਡ ਦੌਰਾ ਕਰਨਾ ਹੈ ਜਿੱਥੇ ਟੀਮ ਇੰਡੀਆ ਸ਼ਾਇਦ ਹੀ ਪ੍ਰਯੋਗ ਕਰੇ।  

  • Topics :

Related News