ਬੇਨਜ਼ੀਰ ਭੁੱਟੇ ਦਾ ਕਾਤਲ ਜੇਲ ਵਿੱਚੋਂ ਗਾਇਬ

Jul 11 2018 03:53 PM

ਲਾਹੌਰ—  ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ 'ਚ ਬਰੀ ਕੀਤਾ ਗਿਆ ਇਕ ਵਿਅਕਤੀ ਇਥੇ ਬੇਹੱਦ ਸੁਰੱਖਿਅਤ ਕੋਟ ਲਖਪਤ ਜੇਲ ਤੋਂ ਕਥਿਤ ਰੂਪ 'ਚ ਗਾਇਬ ਹੋ ਗਿਆ ਹੈ। ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਭੁੱਟੋ ਦੀ 27 ਦਸੰਬਰ 2007 ਨੂੰ ਰਾਵਲਪਿੰਡੀ 'ਚ ਇਕ ਚੋਣ ਰੈਲੀ 'ਚ ਹੱਤਿਆ ਕਰ ਦਿੱਤੀ ਗਈ ਸੀ। ਇਕ ਨਿਊਜ਼ ਏਜੰਸੀ ਨੇ ਖਬਰ ਦਿੱਤੀ ਹੈ ਕਿ ਦੋਸ਼ੀ ਰਫਾਕਤ ਹੁਸੈਨ ਦੇ ਪਿਤਾ ਨੇ ਲਾਹੌਰ ਹਾਈ ਕੋਰਟ ਦੀ ਰਾਵਲਪਿੰਡੀ ਬੈਂਚ 'ਚ ਪਟਿਸ਼ਨ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਉਨ•ਾਂ ਦਾ ਬੇਟਾ ਜੇਲ 'ਚੋਂ ਗਾਇਬ ਹੈ। ਉਨ•ਾਂ ਨੇ ਕਿਹਾ ਕਿ ਹੁਸੈਨ ਨੂੰ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਸੀ ਪਰ ਉਸ ਨੂੰ ਹਿਰਾਸਤ 'ਚ ਜੇਲ 'ਚ ਰੱਖਿਆ ਗਿਆ ਸੀ। ਖਬਰ 'ਚ ਕਿਹਾ ਗਿਆ ਹੈ ਕਿ ਜੱਜ ਸਦਾਕਤ ਅਲੀ ਖਾਨ ਨੇ ਅਰਜ਼ੀ ਨੂੰ ਸੁਣਵਾਈ ਦੇ ਲਈ ਸਵਿਕਾਰ ਕਰ ਲਿਆ ਹੈ ਤੇ ਸਥਾਨਕ ਸੀਨੀਅਰ ਪੁਲਸ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ 16 ਜੁਲਾਈ ਤੱਕ ਜਵਾਬ ਮੰਗਿਆ ਗਿਆ ਹੈ।

  • Topics :

Related News