ਕਿਉਂਕਿ ਮੈਨੂੰ ਲੱਗਦਾ ਸੀ ਕਿ ਇਹ ਉਸ ਦੀ ਮੇਰੀ ਖੁਦ ਦੀ ਹੀ ਗਲਤੀ ਹੈ

Sep 27 2018 03:42 PM

ਵਾਸ਼ਿੰਗਟਨ ਟਰੰਪ ਵੱਲੋਂ ਸੁਪਰੀਮ ਕੋਰਟ ਲਈ ਨਾਮਜ਼ਦ ਜੱਜ ਬ੍ਰੈਟ ਕੈਵਨਾਗ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਮਹਿਲਾ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਇੰਨੇ ਸਾਲ ਚੁੱਪ ਕਿਉਂ ਰਹੀ ਤਾਂ ਮਸ਼ਹੂਰ ਲੇਖਕ ਸਲਮਾਨ ਰੂਸ਼ਦੀ ਦੀ ਸਾਬਕਾ ਪਤਨੀ ਅਤੇ ਟੀ.ਵੀ. ਦੁਨੀਆ ਦਾ ਮਸ਼ਹੂਰ ਚਿਹਰਾ ਪਦਮਲਕਸ਼ਮੀ (48) ਨੇ ਇਸ 'ਤੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ। ਉਨ•ਾਂ ਨੇ ਪਹਿਲੀ ਵਾਰ ਸਵੀਕਾਰ ਕੀਤਾ ਕਿ ਉਨ•ਾਂ ਨਾਲ ਨਾਬਾਲਗ ਉਮਰ ਵਿਚ ਬਲਾਤਕਾਰ ਹੋ ਚੁੱਕਾ ਹੈ ਇਸ ਲਈ ਉਹ ਯੌਨ ਸ਼ੋਸ਼ਣ ਝੱਲਣ ਵਾਲੀਆਂ ਉਨ•ਾਂ ਔਰਤਾਂ ਦਾ ਦਰਦ ਚੰਗੀ ਤਰ•ਾਂ ਸਮਝ ਸਕਦੀ ਹੈ ਜੋ ਕਈ ਸਾਲ ਤੱਕ ਆਪਣੇ ਉੱਪਰ ਹੋਏ ਯੌਨ ਹਮਲੇ ਦੇ ਬਾਵਜੂਦ ਚੁੱਪ ਰਹਿੰਦੀਆਂ ਹਨ। ਪਦਮਲਕਸ਼ਮੀ ਨੇ ਕਿਹਾ ਕਿ ਕੈਵਨਾਗ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਕ੍ਰਿਸਟੀਨ ਫੋਰਜ ਇੰਨੇ ਸਾਲ ਚੁੱਪ ਕਿਉਂ ਰਹੀ ਉਹ ਇਸ ਵਜ•ਾ ਨੂੰ ਬਖੂਬੀ ਸਮਝ ਸਕਦੀ ਹੈ।  ਪਦਮਲਕਸ਼ਮੀ ਨੇ ਮੰਨਿਆ ਕਿ ਸਿਰਫ 16 ਸਾਲ ਦੀ ਉਮਰ ਵਿਚ ਬੁਆਏਫਰੈਂਡ ਨੇ ਉਸ ਦਾ ਬਲਾਤਕਾਰ ਕੀਤਾ ਪਰ ਉਸ ਨੇ ਇਸ ਦੀ ਰਿਪੋਰਟ ਇਸ ਕਾਰਨ ਦਰਜ ਨਹੀਂ ਕਰਵਾਈ ਗਈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹ ਉਸ ਦੀ ਖੁਦ ਦੀ ਹੀ ਗਲਤੀ ਹੈ। ਆਪਣੇ ਸਮੇਂ ਦੀ ਸੀਨੀਅਰ ਮਾਡਲ ਰਹਿ ਚੁੱਕੀ ਪਦਮਲਕਸ਼ਮੀ ਨੇ ਇਕ ਅੰਗਰੇਜ਼ੀ ਅਖਬਾਰ ਵਿਚ ਲਿਖਿਆ,''ਕੈਵਨਾਗ ਨੂੰ ਲੈ ਕੇ ਲੋਕ ਕਹਿ ਰਹੇ ਹਨ ਕਿ ਇੰਨੇ ਦਿਨ ਬਾਅਦ ਇਹ ਦੋਸ਼ ਕਿਉਂ ਸਾਹਮਣੇ ਆਏ? ਕੁਝ ਲੋਕ ਕਹਿ ਰਹੇ ਹਨ ਕਿ ਉਸ ਦੀ ਕੀਮਤ ਹੁਣ ਕਿਉਂ ਚੁਕਾਈ ਜਾਵੇ? ਪਰ ਉਨ•ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਔਰਤ ਇਸ ਲਈ ਪੂਰੀ ਜਿੰਦਗੀ ਕੀਮਤ ਚੁਕਾਉਂਦੀ ਹੈ।''  ਕੈਵਨਾਗ ਮੁਤਾਬਕ ਹੁਣ ਉਹ ਇਸ ਰਾਜ਼ ਨੂੰ ਜਨਤਕ ਕਰਨਾ ਚਾਹੁੰਦੀ ਹੈ ਕਿਉਂਕਿ ਕਈ ਲੋਕ ਅਮਰੀਕੀ ਸੁਪਰੀਮ ਕੋਰਟ ਜੱਜ ਅਹੁਦੇ ਲਈ ਨਾਮਜ਼ਦ ਬ੍ਰੇਟ ਕੈਵਨਾਗ 'ਤੇ ਲੱਗੇ ਯੌਣ ਸ਼ੋਸ਼ਣ ਦੇ ਦੋਸ਼ਾਂ ਦਾ ਬਚਾਅ ਕਰ ਰਹੇ ਹਨ। 8 ਸਾਲ ਬੱਚੀ ਦੀ ਮਾਂ ਲਕਸ਼ਮੀ ਨੇ ਕਿਹਾ,''ਇਹ ਗੱਲ ਸਮਝਣ ਵਿਚ ਮੈਨੂੰ ਕਈ ਸਾਲ ਲੱਗ ਗਏ ਕਿ ਚੁੱਪ ਰਹਿਣ ਗਲਤ ਹੈ। ਹੁਣ ਮੈਂ ਆਪਣੀ ਬੇਟੀ ਨੂੰ ਦੱਸਦੀ ਹਾਂ ਕਿ ਉਸ ਦੇ ਸਰੀਰ ਨੂੰ ਉਸ ਦੀ ਇਜਾਜ਼ਤ ਦੇ ਬਿਨਾਂ ਕੋਈ ਹੱਥ ਨਹੀਂ ਲਗਾ ਸਕਦਾ।''

  • Topics :

Related News