ਮੈਂ ਆਪਣੀ ਜ਼ਿੰਦਗੀ ਵਿਚ ਕਦੇ ਬੀਅਰ ਵੀ ਨਹੀਂ ਪੀਤੀ-ਟਰੰਪ

Oct 03 2018 03:16 PM

ਵਾਸ਼ਿੰਗਟਨ—

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਸ਼ਰਾਬ ਤੋਂ ਦੂਰ ਰਹਿਣਾ ਉਨ੍ਹਾਂ ਦੇ ਚੰਗੇ ਗੁਣਾਂ ਵਿਚ ਸ਼ਾਮਲ ਹੈ। ਟਰੰਪ ਨੇ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਨਾਮਜ਼ਦ ਬ੍ਰੇਟ ਕਾਵਾਨਾਹ ਵੱਲ ਇਸ਼ਾਰਾ ਕਰਦੇ ਹੋਏ ਇਹ ਟਿੱਪਣੀ ਕੀਤੀ। ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਵਾਨਾਹ ਨੇ ਸੈਨੇਟ ਦੀ ਇਕ ਕਮੇਟੀ ਦੇ ਸਾਹਮਣੇ ਆਪਣੀ ਸਫਾਈ ਵਿਚ ਸ਼ਰਾਬ ਪੀਣ ਦੀ ਆਪਣੀ ਆਦਤ ਦਾ ਜ਼ਿਕਰ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਵਿਚ ਟਰੰਪ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, ''ਮੈਂ ਪਿਅਕੜ ਨਹੀਂ ਹਾਂ। ਮੈਂ ਈਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਬੀਅਰ ਵੀ ਨਹੀਂ ਪੀਤੀ। ਠੀਕ ਹੈ? ਇਹ ਮੇਰੇ ਕੁਝ ਚੰਗੇ ਗੁਣਾਂ ਵਿਚੋਂ ਇਕ ਹੈ। ਮੈਂ ਪੀਂਦਾ ਨਹੀਂ ਹਾਂ।'' ਟਰੰਪ ਨੇ ਕਿਹਾ, ''ਜਦੋਂ ਵੀ ਕੋਈ ਚੀਜ਼ ਦੀ ਭਾਲ ਕਰ ਰਹੇ ਹੁੰਦੇ ਹਾਂ, ਮੈਂ ਕਹਿੰਦਾ ਹਾਂ-ਮੈਂ ਕਦੇ ਸ਼ਰਾਬ ਨਹੀਂ ਪੀਤੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਮੈਂ ਪੀਤੀ ਹੁੰਦੀ ਤਾਂ ਸਥਿਤੀ ਕਿਹੋ ਜਿਹੀ ਹੁੰਦੀ? ਮੈਂ ਦੁਨੀਆ ਵਿਚ ਬਦਤਰੀਨ ਹੁੰਦਾ। ਪਰ ਮੈਂ ਕਦੇ ਨਹੀਂ ਪੀਤੀ।'' ਬ੍ਰੇਟ ਦਾ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕੋਈ ਨਵੀਂ ਸੂਚਨਾ ਸਾਹਮਣੇ ਆਉਂਦੀ ਹੈ ਤਾਂ ਉਹ ਖੁੱਲ੍ਹੇ ਦਿਮਾਗ ਨਾਲ ਵਿਚਾਰ ਕਰਨਗੇ। ਟਰੰਪ ਨੇ ਬ੍ਰੇਟ ਦੇ ਵਿਰੁੱਧ ਦੋਸ਼ਾਂ ਦੀ ਐੱਫ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਹਨ।

  • Topics :

Related News