ਅਦਾਕਾਰਾ ਸੁਰਵੀਨ ਚਾਵਲਾ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ 4 ਜੂਨ ਤੈਅ

Jun 21 2018 03:23 PM

ਹੁਸ਼ਿਆਰਪੁਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੈ ਠਾਕੁਰ ਅਤੇ ਭਰਾ ਮਨਵਿੰਦਰ ਚਾਲਵਾ ਦੁਆਰਾ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਵੀਰਵਾਰ ਨੂੰ ਜਿਲਾ ਸੈਸ਼ਨ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਦੋਸ਼ੀਆਂ ਖਿਲਾਫ ਪੁਲਸ ਵਲੋਂ ਪੇਸ਼ ਨਾ ਹੋਣ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਤੈਅ ਕੀਤੀ। ਦੱਸ ਦੇਈਏ ਕਿ ਇਸ ਮਾਮਲੇ 'ਚ ਸ਼ਿਕਾਇਤ ਦੇ ਆਧਾਰ  'ਤੇ ਥਾਣਾ ਸਿਟੀ ਪੁਲਸ 'ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ ਅਦਾਲਤ ਦੇ ਨਿਰਦੇਸ਼ਕ 'ਤੇ ਦੋਸ਼ੀ ਥਾਣਾ ਸਿਟੀ ਪੁਲਸ ਦੀ ਜਾਂਚ 'ਚ ਸਹਿਯੋਗ ਕਰਨ ਲਈ ਪੇਸ਼ ਹੋ ਚੁੱਕੇ ਹਨ ਪਰ ਇਸ ਮਾਮਲੇ ਨਾਲ ਸੰਬੰਧਿਤ ਕੋਈ ਦਸਤਾਵੇਜ਼ ਪੇਸ਼ ਨਾ ਕੀਤੇ। ਇਸ ਦੌਰਾਨ ਦੋਸ਼ੀਆਂ ਵਲੋਂ ਇਸ ਮਾਮਲੇ ਦੀ ਉੱਚੇ ਪੱਧਰ 'ਤੇ ਜਾਂਚ ਕਰਵਾਉਣ ਲਈ ਡੀ. ਜੀ. ਪੀ. ਦੇ ਸਾਹਮਣੇ ਸ਼ਿਕਾਇਤ ਕਰਨ 'ਤੇ ਹੁਣ ਇਸ ਮਾਮਲੇ ਦੀ ਜਾਂਚ ਏ. ਡੀ. ਜੀ. ਪੀ. ਨੂੰ ਸੌਂਪ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਦਾਲਤ 'ਚ ਸ਼ਿਕਾਇਤਕਰਤਾ ਸਤਪਾਲ ਗੁਪਤਾ ਦੀ ਮੌਜ਼ੂਦਗੀ 'ਚ ਵਕੀਲ ਨਵੀਨ ਜੈਰਥ ਨੇ ਅਦਾਲਤੀ ਕਾਰਵਾਈ ਦਿੰਦੇ ਹੋਏ ਕਿਹਾ ਕਿ ਕਾਨੂੰਨ ਤੋਂ ਉਪਰ ਕੁਝ ਨਹੀਂ ਹੁੰਦਾ ਹੈ। ਮੇਰੇ ਕਲਾਇੰਟ ਸਤਪਾਲ ਗੁਪਤਾ ਤੇ ਉਸਦੇ ਪੁੱਤਰ ਪੰਕਜ ਗੁਪਤਾ ਨੇ ਫਿਲਮ 'ਨੀਲ ਬੱਟਾ ਸਨਾਟਾ' ਦੇ ਨਿਰਮਾਣ 'ਚ 40 ਲੱਖ ਰੁਪਏ ਦਾ ਚੈੱਕ ਨਿਰਮਾਣ ਕੰਪਨੀ ਨੂੰ ਭੇਜਿਆ ਸੀ। ਇਹ ਪੈਸਾ ਫਿਲਮ ਨਿਰਮਾਣ ਕੰਪਨੀ ਦੀ ਬਜਾਏ ਸਤਪਾਲ ਗੁਪਤਾ ਦੇ ਦਿੱਤੇ 40 ਲੱਖ ਰੁਪਏ ਅਦਾਕਾਰਾ ਸੁਰਵੀਨ ਚਾਵਲਾ ਦੇ ਪਤੀ ਅਕਸ਼ੈ ਠੱਕਰ ਦੇ ਕਾਤੇ 'ਚ ਕਿਵੇਂ ਟਰਾਂਸਫਰ ਹੋਏ।

  • Topics :

Related News