2 ਕਾਰ ਸਵਾਰਾਂ ਤੋਂ ਪੁਲੀਸ ਨੇ ਦੇਸੀ ਰਿਵਾਲਵਰ ਤੇ ਜਿੰਦਾ ਰੌਂਦ ਕੀਤੇ ਬਰਾਮਦ

Jun 26 2018 02:27 PM

ਪਠਾਨਕੋਟ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਨਾਕੇ ਦੌਰਾਨ ਕਾਰ 'ਚੋਂ ਇਕ ਦੇਸੀ ਰਿਵਾਲਵਰ ਤੇ 8 ਜ਼ਿੰਦਾ ਰੌਂਦ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਬਰਫਾਨੀ ਮੰਦਰ ਪਠਾਨਕੋਟ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਮਲਿਕਪੁਰ ਸਾਈਡ ਤੋਂ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ 'ਚ ਸਵਾਰ ਸੁਰਿੰਦਰ ਸਿੰਘ ਉਰਫ ਸੋਨੂੰ ਵਾਸੀ ਗੁਰਦਾਸਪੁਰ ਪਾਸੋਂ ਇਕ ਦੇਸੀ ਰਿਵਾਲਵਰ ਮਾਰਕਾ 38 ਬੋਰ ਜਿਸ ਦੀ ਬਾਡੀ 'ਤੇ ਮੇਡ ਇਨ ਯੂ. ਐੱਸ. ਏ ਲਿਖਿਆ ਸੀ, ਨੂੰ ਚੈੱਕ ਕਰਨ 'ਤੇ ਚੈਂਬਰ 'ਚੋਂ 2 ਜ਼ਿੰਦਾ ਰੌਂਦ ਲੋਡ ਕੀਤੇ ਮਿਲੇ ਜਦਕਿ ਕਾਰ ਸਵਾਰ ਦੂਜੇ ਵਿਅਕਤੀ ਅਜੀਤ ਸਿੰਘ ਵਾਸੀ ਗੁਰਦਾਸਪੁਰ ਤੋਂ 4 ਰੌਂਦ 38 ਬੋਰ ਦੇ ਬਰਾਮਦ ਹੋਏ। ਦੋਵਾਂ ਮੁਲਜ਼ਮਾਂ ਨੂੰ ਗੱਡੀ ਦੀ ਆਰ. ਸੀ. ਦਿਖਾਉਣ ਲਈ ਕਿਹਾ ਤਾਂ ਉਨ•ਾਂ ਨੇ ਮੰਨਿਆ ਕਿ ਕਾਰ ਦਾ ਨੰਬਰ ਜਾਅਲੀ ਹੈ। ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਾਜ਼ਮਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 472 ਤੇ 25-54-59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਨ•ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

  • Topics :

Related News