ਮਾਨਸੂਨ ਨੇ ਦਿੱਤੀ ਗੂਰੂ ਨਗਰੀ ਵਿੱਚ ਦਸਤਕ

Jun 29 2018 02:52 PM

ਅੰਮ੍ਰਿਤਸਰ ਗੁਰੂ ਨਗਰੀ 'ਚ ਰਾਤ ਤੋਂ ਹੋ ਰਹੀ ਬਾਰਿਸ਼ ਨਾਲ ਮਾਨਸੂਨ ਨੇ ਦਸਤਕ ਦੇ ਦਿੱਤੀ, ਜੋ ਦਿਨ ਵਿਚ ਵੀ ਹੁੰਦੀ ਰਹੀ। ਉਥੇ ਹੀ ਕਾਲੇ ਬੱਦਲ ਵੀ ਛਾਏ ਰਹੇ। ਮੀਂਹ ਨਾਲ ਸ਼ਹਿਰ ਵਿਚ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਸਵੇਰੇ 8 ਵਜੇ ਤੱਕ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸ਼ਾਮ ਨੂੰ ਨੋਟ ਕੀਤਾ ਗਿਆ ਤੇ 1.8 ਮਿਲੀਮੀਟਰ ਬਾਰਿਸ਼ ਹੋਈ, ਉਥੇ ਹੀ ਹਵਾਵਾਂ ਦਾ ਰੁੱਖ ਹਰ ਘੰਟੇ ਬਦਲਦਾ ਰਿਹਾ। ਉਨ•ਾਂ ਦੱਸਿਆ ਕਿ ਮਾਨਸੂਨ ਦੀ ਦਸਤਕ ਨਾਲ ਮੀਂਹ ਅਗਲੇ ਦਿਨਾਂ 'ਚ ਜ਼ੋਰਾਂ-ਸ਼ੋਰਾਂ ਨਾਲ ਪਵੇਗਾ, ਜੇਕਰ ਬਾਰਿਸ਼ ਰੁਕੀ ਤਾਂ 2-3 ਦਿਨਾਂ ਬਾਅਦ ਦੁਬਾਰਾ ਫਿਰ ਪੈਣ ਦੀ ਸੰਭਾਵਨਾ ਹੈ। ਸ਼ਹਿਰ ਵਿਚ ਪਿਛਲੀ ਦਿਨ ਤੇਜ਼ ਕੜਾਕੇ ਦੀ ਗਰਮੀ ਨਾਲ ਪਾਰਾ 45 ਪਾਰ ਕਰ ਗਿਆ ਸੀ, ਜਿਸ ਨਾਲ ਗਰਮੀ ਵਿਚ ਲੋਕਾਂ ਨੂੰ ਹਾਲੋਂ-ਬੇਹਾਲ ਹੋਣਾ ਪਿਆ ਸੀ, ਜਿਸ ਨਾਲ ਸ਼ਹਿਰਵਾਸੀਆਂ ਨੇ ਛੁੱਟੀਆਂ ਵਿਚ ਘੁੰਮਣ ਦਾ ਪਹਾੜੀ ਰਾਜਾਂ ਵੱਲ ਰੁੱਖ ਕਰ ਲਿਆ ਸੀ। ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ।   ਕਈ ਥਾਈਂ ਖੜ•ਾ ਹੋਇਆ ਪਾਣੀ  ਸ਼ਹਿਰ ਵਿਚ ਕਈ ਥਾਵਾਂ 'ਤੇ ਸੀਵਰੇਜ ਸਿਸਟਮ ਠੱਪ ਹੋਣ ਕਾਰਨ ਸੜਕਾਂ 'ਤੇ ਕਾਫ਼ੀ ਦੇਰ ਪਾਣੀ ਖੜ•ਾ ਰਿਹਾ। ਕਈ ਇਲਾਕਿਆਂ ਵਿਚ ਦੁਕਾਨਾਂ ਦੇ ਬਾਹਰ ਦੇਰ ਸ਼ਾਮ ਤੱਕ ਪਾਣੀ ਖੜ•ਾ ਹੋਣ ਨਾਲ ਲੋਕਾਂ ਦੀ ਦੁਕਾਨਦਾਰੀ ਠੱਪ ਰਹੀ। ਲੋਕਾਂ ਨੇ ਨਿਗਮ ਨੂੰ ਸੀਵਰੇਜ ਸਬੰਧੀ ਸ਼ਿਕਾਇਤ ਕੀਤੀ। ਬਿਜਲੀ ਸਪਲਾਈ ਹੋਈ ਠੱਪ  ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਬਿਜਲੀ ਸਬੰਧੀ ਲੋਕ ਪਾਵਰਕਾਮ ਦੇ 1912 ਨੰਬਰ 'ਤੇ ਸ਼ਿਕਾਇਤਾਂ ਕਰਦੇ ਰਹੇ ਪਰ ਫੋਨ ਕਿਸੇ ਨੇ ਨਹੀਂ ਚੁੱਕੇ, ਜਿਸ ਨਾਲ ਲੋਕਾਂ ਵਿਚ ਕਾਫ਼ੀ ਨਿਰਾਸ਼ਾ ਪਾਈ ਗਈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਦੇਰ ਸ਼ਾਮ ਤੱਕ ਹਨੇਰਾ ਛਾਇਆ ਰਿਹਾ। ਪਾਵਰਕਾਮ ਅਧਿਕਾਰੀਆਂ ਅਨੁਸਾਰ ਦੇਰ ਰਾਤ ਤੱਕ ਟੈਕਨੀਕਲ ਟੀਮਾਂ ਬਿਜਲੀ ਸਪਲਾਈ ਬਹਾਲ ਕਰਨ ਵਿਚ ਲੱਗੀਆਂ ਰਹੀਆਂ।

  • Topics :

Related News