ਐਂਟੀ ਨਾਰਕੋਟਿਸ ਸੈੱਲ ਮੇਡੀਕਲ ਸਟੋਰਾਂ ਤੇ ਦੇਵੇਗੀ ਦੰਬਿਸ਼

Jul 02 2018 01:58 PM

ਜਲੰਧਰ ਜ਼ਿਲਾ ਕਾਂਗਰਸ ਕਮੇਟੀ ਦਾ ਐਂਟੀ ਨਾਰਕੋਟਿਸ ਸੈੱਲ ਜਲਦ ਦਵਾਈਆਂ ਦੀ ਆੜ 'ਚ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਨੂੰ ਬੇਨਕਾਬ ਕਰੇਗਾ। ਇਹ ਗੱਲ ਸੈੱਲ ਦੇ ਜ਼ਿਲਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕਹੀ ਹੈ ਜੋ ਐਤਵਾਰ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਚੌਕ ਵਿਖੇ ਆਯੋਜਿਕ ਸੈੱਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।  ਉਨ•ਾਂ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਉਪਰੋਕਤ ਸੰਬੰਧ 'ਚ ਵੱਖ-ਵੱਖ ਥਾਣਾ ਮੁਖੀਆਂ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲ ਕਰਨਗੇ। ਉਨ•ਾਂ ਕਿਹਾ ਕਿ ਉਨ•ਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਮੈਡੀਕਲ ਸਟੋਰਾਂ ਵਾਲੇ ਧੜੱਲੇ ਨਾਲ ਨਸ਼ਾ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ। ਇਨ•ਾਂ 'ਤੇ ਸ਼ਿਕੰਜਾ ਕੱਸਿਆ ਜਾਣਾ ਸਮੇਂ ਦੀ ਮੁੱਖ ਲੋੜ ਹੈ। ਉਨ•ਾਂ ਕਿਹਾ ਕਿ ਨਸ਼ੇ ਸਮੇਤ ਫੜੇ ਜਾਣ ਵਾਲੇ ਮੈਡੀਕਲ ਸਟੋਰਾਂ ਦੇ ਮਾਲਕਾਂ ਦੀ ਪ੍ਰਾਪਰਟੀ ਦੀ ਵੀ ਜਾਂਚ ਕਰਵਾਈ ਜਾਵੇਗੀ। ਉਨ•ਾਂ ਸੈੱਲ ਦੇ ਜ਼ਿਲਾ ਅਹੁਦੇਦਾਰਾਂ ਦਾ ਜਲਦੀ ਹੀ ਐਲਾਨ ਕਰਨ ਵੀ ਗੱਲ ਆਖੀ ਹੈ। ਇਸ ਮੌਕੇ ਹੁਸ਼ਿਆਰਪੁਰ ਦੇ ਚੇਅਰਮੈਨ ਤਲਵਿੰਦਰ ਸਿੰਘ ਬਾਬਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਐਂਟੀ ਨਾਰਕੋਟਿਸ ਸੈੱਲ ਉਪਰਾਲੇ ਕਰੇਗਾ। ਇਸ ਸਮੇਂ ਲਖਵਿੰਦਰ ਸਿੰਘ, ਯਸ਼ਪਾਲ ਸ਼ਰਮਾ, ਦਵਿੰਦਰ ਸਿੰਘ ਵਿਰਦੀ, ਅਵਤਾਰ ਦਾਸ, ਦੀਪਕ ਰਾਣਾ, ਅਸ਼ਵਨੀ, ਅਨਿਲ ਕੁਮਾਰ, ਪਰਮਜੀਤ ਪੰਮਾ, ਇਕਬਾਲ ਸਿੰਘ, ਬਲਵਿੰਦਰ ਸਿੰਘ, ਹਰਜੋਤ ਸਿੰਘ, ਕਿਸ਼ੋਰ ਕੁਮਾਰ ਆਦਿ ਮੌਜੂਦ ਸਨ।

  • Topics :

Related News