ਜੇਕਰ ਕੁੱਤੇ ਨੂੰ ਖੁਲੇ ਚ ਕਰਵਾਇਆ ਪਖਾਨਾ ਤਾਂ ਹੋਵੇਗਾ 5500 ਜੁਰਮਾਨਾ

Jul 01 2018 01:58 PM

ਚੰਡੀਗੜ•  ਸ਼ਹਿਰ 'ਚ ਹੁਣ ਪਾਲਤੂ ਕੁੱਤਿਆਂ ਨੂੰ ਖੁੱਲ•ੇ 'ਚ ਪਖਾਨਾ ਕਰਾਉਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਅਜਿਹਾ ਕਰਨ 'ਤੇ 5500 ਰੁਪਿਆ ਜ਼ੁਰਮਾਨਾ ਲੱਗ ਸਕਦਾ ਹੈ। ਜੇਕਰ ਜ਼ੁਰਮਾਨਾ ਨਹੀਂ ਦਿੱਤਾ ਤਾਂ ਨਗਰ ਨਿਗਮ ਇਸ ਨੂ ਅਗਲੇ ਪਾਣੀ ਦੇ ਬਿੱਲ 'ਚ ਜੋੜ ਕੇ ਭੇਜ ਦੇਵੇਗਾ। ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਇਹ ਏਜੰਡਾ ਹਾਊਸ 'ਚ ਪਾਸ ਕਰ ਦਿੱਤਾ।  ਗੰਦਗੀ ਫੈਲਾਉਣ 'ਤੇ 5500 ਰੁਪਏ ਦੀ ਪੈਨਲਟੀ ਲੱਗਦੀ ਹੈ। ਇਸੇ ਨਿਯਮ ਤਹਿਤ ਪਾਰਕ, ਸੜਕਾਂ ਅਤੇ ਹੋਰ ਥਾਵਾਂ 'ਤੇ ਪਾਲਤੂ ਕੁੱਤਿਆਂ ਨੂੰ ਪਿਸ਼ਾਬ ਕਰਾਉਣ 'ਤੇ ਜ਼ੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਹਿਰ 'ਚ ਜ਼ਿਆਦਾਤਰ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਪਾਰਕ ਅਤੇ ਸੜਕਾਂ ਦੇ ਕਿਨਾਰੇ ਹੀ ਘੁੰਮਾਉਣ ਲੈ ਜਾਂਦੇ ਹਨ।  ਪਖਾਨਾ ਲਿਜਾਣ ਤੋਂ ਬਾਅਦ ਉਹ ਕੁੱਤਿਆਂ ਨੂੰ ਵਾਪਸ ਲੈ ਜਾਂਦੇ ਹਨ। ਇਹ ਗੰਦਗੀ ਲੋਕਾਂ ਲਈ ਪਰੇਸ਼ਾਨੀ ਬਣੀ ਰਹਿੰਦੀ ਹੈ। ਹੁਣ ਮੌਕੇ 'ਤੇ ਹੀ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਚਲਾਨ ਦੇ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜ਼ੁਰਮਾਨਾ ਸਮੇਂ 'ਤੇ ਜਮ•ਾਂ ਕਰਾਉਣਾ ਕੁੱਤੇ ਦੇ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ।

  • Topics :

Related News