ਕੂਡ਼ਾ-ਕਰਕਟ ਅਤੇ ਗੰਦਗੀ ਦੇ ਢੇਰਾਂ ਦੇ ਸਾਮਰਾਜ

Nov 19 2018 03:38 PM

ਪਠਾਨਕੋਟ

 ਭੋਆ ਹਲਕੇ ਦੇ ਅਧੀਨ ਆਉਂਦੇ ਨਰੋਟ ਮਹਿਰਾ ਪਿੰਡ ’ਚ ਲੱਗੇ ਕੂਡ਼ਾ-ਕਰਕਟ ਅਤੇ ਗੰਦਗੀ ਦੇ ਢੇਰਾਂ ਦੇ ਫੈਲੇ ਸਾਮਰਾਜ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸਮਾਜ ਸੇਵੀ ਗੌਤਮ ਮਾਨ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਥੇ ਉਪਰੋਕਤ ਗੰਦਗੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ ਉਥੇ ਹੀ ਸਵੱਛ ਮੁਹਿੰਮ ਨੂੰ ਮੂੰਹ ਚਿਡ਼ਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਵੱਛ ਮੁਹਿੰਮ ਇਸ ਪਿੰਡ ’ਚ ਆ ਕੇ ਇਨ੍ਹਾਂ ਗੰਦਗੀ ਦੇ ਢੇਰਾਂ ਦੇ ਸਾਹਮਣੇ ਦੇਖ ਕੇ ਠੁੱਸ ਹੁੰਦੀ ਪ੍ਰਤੀਤ ਹੋ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗ੍ਰਾਮ ਪੰਚਾਇਤ ਨੂੰ ਕਈ ਵਾਰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਪਰ ਸਥਿਤੀ ਜਿਉਂ ਦੀ ਤਿਉਂ ਹੈ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਸਮੱਸਿਆ ਨੂੰ ਬਣੇ ਹੋਏ ਲੰਬਾ ਸਮਾਂ ਬੀਤ ਗਿਆ ਹੈ ਪਰ ਨਾ ਤਾਂ ਗ੍ਰਾਮ ਪੰਚਾਇਤ ਅਤੇ ਨਾ ਹੀ ਪ੍ਰਸ਼ਾਸਨ ਕੁੰਭਕਰਨੀਂ ਨੀਂਦ ਤੋਂ ਜਾਗਦਾ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ  ਬਲਾਕ ਸੰਮਤੀ ਅਤੇ  ਜ਼ਿਲਾ ਪ੍ਰੀਸ਼ਦ ਚੋਣਾਂ ’ਚ ਵੀ ਜੋ ਉਮੀਦਵਾਰ ਜੇਤੂ ਰਹੇ ਹਨ ਉਹ ਵੀ ਇਸੇ ਪਿੰਡ ਦੇ ਵਾਸੀ ਹਨ ਅਤੇ ਪਿਛਲੀਆਂ ਚੋਣਾਂ ’ਚ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਪਿੰਡ ਵਾਸੀਆਂ ਨੂੰ ਦਿੱਤਾ ਗਿਆ ਸੀ ਪਰ ਇਹ ਸਿਆਸੀ ਵਾਅਦੇ ਵੀ ਵਫਾ ਨਹੀਂ ਹੋਏ ਹਨ।   ®ਉਥੇ ਹੀ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਗੌਤਮ ਮਾਨ ਨੇ ਕਿਹਾ ਕਿ ਜਦੋਂ ਤੋਂ ਸੂਬੇ ’ਚ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਪਿੰਡ ਦੇ ਵਿਕਾਸ ਰੁਕੇ ਪਏ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱÎਸਿਆ ਦਾ ਹੱਲ ਨਾ ਨਿਕਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।  ®ਇਸ ਮੌਕੇ ਤੇ ਸ਼ਸ਼ੀ ਬਾਲਾ, ਰਮਾ ਦੇਵੀ, ਰਾਜ ਕੁਮਾਰੀ, ਸਰਿਸ਼ਟਾ, ਕਾਂਤਾ ਦੇਵੀ, ਰੇਖਾ, ਰਾਜਪਾਲ, ਵਿਪਨ ਲਾਲ, ਰਾਹੁਲ, ਸੁਨੀਲ, ਸੋਨੂ ਆਦਿ ਮੌਜੂਦ ਸਨ।  ਗੰਦਗੀ ਦੇ ਢੇਰ ਲੋਕਾਂ ਨੇ ਆਪਣੇ ਹੀ  ਕੋਲ ਟੋਇਆਂ ’ਚ ਲਾਏ ਹਨ, ਖੁਦ ਹਟਾਉਣ:  ਜ਼ਿਲਾ ਪ੍ਰੀਸ਼ਦ ਮੈਂਬਰ ਰੋਹਿਤ ®ਉਥੇ ਹੀ  ਜ਼ਿਲਾ ਪ੍ਰੀਸ਼ਦ ਮੈਂਬਰ ਰੋਹਿਤ ਸਰਨਾ ਨੇ ਕਿਹਾ ਕਿ ਪਿੰਡ ’ਚ ਜਿਨ੍ਹਾਂ ਸਥਾਨਾਂ ਤੇ ਗੰਦਗੀ ਅਤੇ ਕੂਡ਼ਾ-ਕਰਕਟ ਦੇ ਢੇਰ ਲੱਗੇ ਹਨ ਉਹ ਪਿੰਡ ਵਾਸੀਆਂ ਨੂੰ ਮਿਲੇ ਟੋਇਆਂ ’ਚ ਲੋਕਾਂ ਵਲੋਂ ਹੀ ਲਾਏ ਗਏ ਹਨ। ਅਜਿਹੇ ’ਚ ਪਿੰਡ ਵਾਸੀਆਂ ਨੂੰ ਖੁਦ ਇਨ੍ਹਾਂ ਢੇਰਾਂ ਨੂੰ ਹਟਾਉਣ ਦੀ ਮੁਹਿੰਮ ਨੂੰ ਤੇਜ਼ ਕਰਨਾ ਚਾਹੀਦਾ ਹੈ। ਇਸਦੇ ਬਾਵਜੂਦ ਉਹ ਆਪਣੇ ਬੁੱਤੇ ਤੇ ਇਨ੍ਹਾਂ ਟੋਇਆਂ ਨੂੰ ਹਟਾਉਣ ਦਾ ਹਰ ਸੰਭਵ ਯਤਨ ਕਰਨਗੇ।   

  • Topics :

Related News