ਇੰਗਲੈਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ

Aug 01 2018 03:38 PM

ਲੰਡਨ ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਬੁੱਧਵਾਰ ਤੋਂ ਐਜਬਸਟਨ ਟੈਸਟ ਨਾਲ ਸ਼ੁਰੂ ਹੋ ਰਹੀ ਹੈ। ਟੀ-20 ਸੀਰੀਜ਼ ਜਿੱਤ ਕੇ ਅਤੇ ਵਨ ਡੇ ਸੀਰੀਜ਼ ਗੁਆਉਣ ਵਾਲੀ ਭਾਰਤੀ ਟੀਮ ਲਈ ਇੰਗਲੈਂਡ ਵਿਚ ਟੈਸਟ ਸੀਰੀਜ਼ ਜਿੱਤਣਾ ਹਮੇਸ਼ਾ ਤੋਂ ਚੁਣੌਤੀ ਰਹੀ ਹੈ। ਭਾਰਤ ਭਾਵੇਂ ਹੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਹੈ ਪਰ ਇੰਗਲੈਂਡ ਦੀ ਧਰਤੀ 'ਤੇ ਉਹ 47 ਵਿਚੋਂ ਸਿਰਫ 6 ਹੀ ਟੈਸਟ ਜਿੱਤ ਸਕਿਆ ਹੈ। ਇੰਗਲੈਂਡ ਟੈਸਟ ਰੈਂਕਿੰਗ ਵਿਚ 5ਵੇਂ ਨੰਬਰ 'ਤੇ ਹੈ ਪਰ ਮੇਜ਼ਬਾਨ ਨੂੰ ਉਸੇ ਦੀ ਧਰਤੀ ਟੈਸਟ ਸੀਰੀਜ਼ 'ਚ ਹਰਾਉਣਾ ਆਸਾਨ ਨਹੀਂ ਹੁੰਦਾ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਾਲੇ ਟੈਸਟ ਵਿਚ ਬੈਸਟ ਦੀ ਜੰਗ ਕੌਣ ਜਿੱਤੇਗਾ। ਭਾਰਤ ਮੌਜੂਦਾ ਟੈਸਟ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਕਾਬਜ਼ ਹੈ। ਪਿਛਲੇ 10 ਟੈਸਟਾਂ ਵਿਚ ਉਸਦੇ ਨਾਂ 6 ਜਿੱਤਾਂ, 2 ਹਾਰ ਤੇ 2 ਡਰਾਅ ਦਰਜ ਹਨ। ਭਾਰਤ ਨੇ ਆਖਰੀ ਟੈਸਟ ਜੂਨ ਵਿਚ ਅਫਗਾਨਿਸਤਾਨ ਵਿਰੁੱਧ ਖੇਡਿਆ ਸੀ। ਇੰਗਲੈਂਡ ਪਿਛਲੇ 10 ਟੈਸਟਾਂ ਵਿਚੋਂ ਸਿਰਫ 2 ਹੀ ਜਿੱਤ ਸਕਿਆ ਹੈ। 6 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ 2 ਵਿਚ ਉਸ ਨੇ ਡਰਾਅ ਖੇਡਿਆ ਹੈ। ਆਖਰੀ ਟੈਸਟ ਉਹ ਪਾਕਿਸਤਾਨ ਵਿਚ ਜੂਨ ਵਿਚ ਹਾਰਿਆ ਸੀ। ਭਾਰਤ ਨੇ ਪਿਛਲੇ ਵਾਰ ਇੰਗਲੈਂਡ ਵਿਚ ਸੀਰੀਜ਼ 11 ਸਾਲ ਪਹਿਲਾਂ ਅਰਥਾਤ 2007 ਵਿਚ 1-0 ਨਾਲ ਜਿੱਤੀ ਸੋ

  • Topics :

Related News