ਟੀ-10ਫਾਮਰੈਟ ਵੀ ਰੋਮਾਚਕ – ਸ਼ੇਨ ਵਾਟਸਨ

Sep 05 2018 03:12 PM

ਨਵੀਂ ਦਿੱਲੀ—  ਆਸਟਰੇਲੀਆ ਦੇ ਸਾਬਕਾ ਹਰਫਨਮੌਲਾ ਖਿਡਾਰੀ ਸ਼ੇਨ ਵਾਟਸਨ ਨੇ ਦਾਅਵਾ ਕੀਤਾ ਹੈ ਕਿ ਟੀ-10 ਫਾਰਮੈਟ ਕ੍ਰਿਕਟ ਨੂੰ ਹੋਰ ਵੀ ਰੋਮਾਂਚਕ ਬਣਾ ਦੇਵੇਗਾ। ਵਾਟਸਨ ਯੂ.ਏ.ਈ. 'ਚ 23 ਨਵੰਬਰ ਤੋਂ ਸ਼ੁਰੂ ਹੋ ਰਹੀ ਟੀ-10 ਲੀਗ 'ਚ ਕਰਾਚੀਆਨਸ ਟੀਮ ਦੀ ਅਗਵਾਈ ਕਰਨਗੇ। ਉਨ•ਾਂ ਦਾ ਮੰਨਣਾ ਹੈ ਕਿ ਟੀ-10 ਦੇ ਆਉਣ ਨਾਲ ਕ੍ਰਿਕਟ ਪ੍ਰਸ਼ੰਸਕਾਂ ਦੀ ਗਿਣਤੀ 'ਚ ਵਾਧਾ ਹੋਵੇਗਾ। ਕ੍ਰਿਕਟ ਕੈਲੰਡਰ 'ਚ ਟੀ-10 ਲੀਗ ਦੇ ਸ਼ਾਮਲ ਹੋਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਵਾਟਸਨ ਨੇ ਕਿਹਾ, ''ਮੌਜੂਦਾ ਸਮੇਂ 'ਚ ਕ੍ਰਿਕਟ ਦੇ ਕਈ ਫਾਰਮੈਟ ਹਨ, ਤਾਂ ਮੈਨੂੰ ਨਹੀਂ ਲਗਦਾ ਕਿ ਇਹ ਫਾਰਮੈਟ ਤੁਰੰਤ ਹੀ ਕੌਮਾਂਤਰੀ ਪੱਧਰ 'ਤੇ ਸ਼ਾਮਲ ਹੋ ਸਕੇਗਾ। ਹਾਲਾਂਕਿ ਮੈਨੂੰ ਲਗਦਾ ਹੈ ਕਿ ਇਹ ਲੀਗ ਕਾਫੀ ਰੋਮਾਂਚਕ ਹੈ ਅਤੇ ਕ੍ਰਿਕਟ ਨੂੰ ਹੋਰ ਵੀ ਰੋਮਾਂਚਕ ਬਣਾਉਣ ਦੇ ਲਈ ਨਵੇਂ ਫਾਰਮੈਟਾਂ ਲਈ ਹਮੇਸ਼ਾ ਇਸ ਖੇਡ 'ਚ ਜਗ•ਾ ਹੁੰਦੀ ਹੈ।'' ਵਾਟਸਨ ਨੇ ਅੱਗੇ ਕਿਹਾ, ''ਟੀ-20 ਨੂੰ ਵੇਖ ਲਵੋ। ਇਸ ਫਾਰਮੈਟ ਨੇ ਵਿਸ਼ਵ ਪੱਧਰ 'ਤੇ ਕ੍ਰਿਕਟ ਨੂੰ ਇਨਕਲਾਬੀ ਬਣਾ ਦਿੱਤਾ ਹੈ। ਮੈਨੂੰ ਲਗਦਾ ਹੈ ਕਿ ਟੀ-10 ਵੀ ਇਸ ਖੇਡ ਨੂੰ ਹੋਰ ਆਧੁਨਿਕ ਬਣਾਵੇਗਾ ਅਤੇ ਯਕੀਨੀ ਤੌਰ 'ਤੇ ਇਹ ਦਰਸ਼ਕਾਂ ਲਈ ਹੋਰ ਵੀ ਰੋਮਾਂਚਕ ਹੋਵੇਗਾ।'' ਇਸ ਲੀਗ ਦਾ ਹਿੱਸਾ ਬਣਨ ਦੇ ਫੈਸਲੇ ਦੇ ਬਾਰੇ 'ਚ ਵਾਟਸਨ ਨੇ ਕਿਹਾ, ''ਮੈਂ ਇਸ ਲੀਗ 'ਚ ਪਿਛਲੇ ਸੀਜ਼ਨ 'ਚ ਖੇਡਣ ਵਾਲੇ ਕੁਝ ਕ੍ਰਿਕਟ ਖਿਡਾਰੀਆਂ ਨਾਲ ਗੱਲ ਕੀਤੀ ਸੀ ਅਤੇ ਉਨ•ਾਂ ਮੈਨੂੰ ਹਾਂ-ਪੱਖੀ ਪ੍ਰਤੀਕਿਰਿਆ ਦਿੱਤੀ ।'' ਟੀ-10 ਲੀਗ ਦੇ ਦੂਜੇ ਸੀਜ਼ਨ 'ਚ ਵਾਟਸਨ ਤੋਂ ਇਲਾਵਾ ਡੈਰੇਨ ਸੈਮੀ, ਬ੍ਰੇਂਡਲ ਮੈਕਲਮ, ਆਂਦਰੇ ਰਸੇਲ, ਰਾਸ਼ਿਦ ਖਾਨ, ਕ੍ਰਿਸ ਲਿਨ, ਇਓਨ ਮਾਰਗਨ, ਸ਼ੋਏਬ ਮਲਿਕ ਅਤੇ ਸੁਨੀਲ ਨਰੇਨ ਜਿਹੇ ਕ੍ਰਿਕਟ ਖਿਡਾਰੀਆਂ ਨੂੰ ਵੀ ਖੇਡਦੇ ਦੇਖਿਆ ਜਾਵੇਗਾ।

  • Topics :

Related News