ਪਾਕਿਸਤਾਨ ਹੀ ਨਹੀਂ ਬਲਕਿ ਕੱਪ ਜਿੱਤਨਾ ਤੇ ਫੋਕਸ

Sep 15 2018 01:32 PM

ਨਵੀਂ ਦਿੱਲੀ— ਵਰਲਡ ਕੱਪ ਹਜੇ ਅੱਠ ਮਹੀਨੇ ਦੂਰ ਹੈ, ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ 6 ਦੇਸ਼ਾਂ ਦੇ ਏਸ਼ੀਆ ਕੱਪ ਦੇ ਜਰੀਏ ਉਨ•ਾਂ ਨੇ ਟੀਮ ਨੂੰ ਸਹੀ ਕਰਨ ਦਾ ਮੌਕਾ ਮਿਲੇਗਾ। ਭਾਰਤ ਨੂੰ ਵਨ ਡੇ 'ਚ ਹਜੇ ਵੀ ਮੱਧਕ੍ਰਮ 'ਚ ਸਹੀ ਸੰਯੋਜਨ ਦੀ ਜ਼ਰੂਰਤ ਹੈ। ਨਾਲ ਹੀ ਉਨ•ਾਂ ਨੇ ਪਾਕਿਸਤਾਨ ਖਿਲਾਫ ਮੁਕਾਬਲੇ 'ਚ ਚੰਗੇ ਮੁਕਾਬਲੇ ਦੀ ਗੱਲ ਕਹੀ ਹੈ। -ਸਿਰਫ ਪਾਕਿ 'ਤੇ ਨਹੀਂ ਹੈ ਧਿਆਨ ਪਾਕਿਸਤਾਨ ਖਿਲਾਫ 19 ਸਤੰਬਰ ਨੂੰ ਹੋਣ ਵਾਲੇ ਮਹਾਮੁਕਾਬਲੇ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ•ਾਂ ਨੇ ਕਿਹਾ,' ਪਿਛਲੇ ਕੁਝ ਸਮੇਂ 'ਚ ਪਾਕਿਸਤਾਨ ਨੇ ਚੰਗੇ ਮੁਕਾਬਲੇ ਖੇਡੇ ਹਨ। ਅਸੀਂ ਚੰਗੇ ਮੁਕਾਬਲੇ ਦੀ ਉਮੀਦ ਕਰ ਰਹੇ ਹਾਂ। ਹਾਲਾਂਕਿ, ਮੇਰਾ ਇਹ ਮਤਲਬ ਨਹੀਂ ਹੈ ਕਿ ਸਾਡਾ ਫੋਕਸ ਸਿਰਫ ਇਕ ਮੈਚ 'ਤੇ ਹੈ। ਅਸੀਂ ਸਾਰੇ ਮੁਕਾਬਿਆਂ 'ਤੇ ਧਿਆਨ ਦੇ ਰਹੇ ਹਾਂ। ਹਰ ਟੀਮ ਇਥੇ ਖਿਤਾਬ ਜਿੱਤਣਾ ਚਾਹੇਗੀ।'

  • Topics :

Related News