ਨਗਰ ਕੌਸ਼ਲ ਖੰਨਾ ਵਿਜਿਲੈਂਸ ਵਿਭਾਗ ਦੇ ਨਿਸ਼ਾਨੇ ਤੇ

Jun 21 2018 03:39 PM

ਲੁਧਿਆਣਾ ਮਹਾਨਗਰ ਬਣਨ ਵੱਲ ਵਧ ਰਹੇ ਖੰਨਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਨਗਰ ਕੌਂਸਲ 'ਚ ਜਾਰੀ ਕਰਮਚਾਰੀਆਂ ਦਾ ਕਲੇਸ਼ ਅਤੇ ਕਥਿਤ ਘਪਲੇ ਵਾਲੀ ਕਾਰਜ ਪ੍ਰਣਾਲੀ ਦੇ ਕਾਰਨ ਇਕ ਵਾਰ ਫਿਰ ਤੋਂ ਵਿਜੀਲੈਂਸ ਵਿਭਾਗ ਦੇ ਨਿਸ਼ਾਨੇ 'ਤੇ ਹੈ । ਵਿਜੀਲੈਂਸ ਦੀ ਲੁਧਿਆਣਾ ਰੇਂਜ  ਦੇ ਡੀ. ਐੱਸ. ਪੀ. ਵਰਿਆਮ ਸਿੰਘ ਦੇ ਅਗਵਾਈ 'ਚ ਵਿਜੀਲੈਂਸ ਨੇ ਅੱਜ ਇਕ ਵਾਰ ਫਿਰ ਦਫਤਰ 'ਚ ਛਾਪਾ ਮਾਰ ਕੇ ਜਿੱਥੇ ਰਿਕਾਰਡ ਨੂੰ ਫਰੋਲਿਆ, ਉਥੇ ਹੀ ਆਪ ਵੱਖ-ਵੱਖ ਸ਼ਾਖਾਵਾਂ ਦੇ ਕਰਮਚਾਰੀਆਂ ਤੋਂ ਸਿੱਧੇ ਤੌਰ 'ਤੇ ਪੁੱਛਗਿਛ ਕੀਤੀ ।ਵਿਜੀਲੈਂਸ ਨੇ ਇਹ ਛਾਪਾ ਕੌਂਸਲ ਨਾਲ ਸਬੰਧਿਤ ਪੰਜ ਸ਼ਿਕਾਇਤਾਂ ਦੀ ਜਾਂਚ ਦੇ ਸਬੰਧ ਵਿੱਚ ਮਾਰਿਆ ਦੱਸਿਆ ਜਾ ਰਿਹਾ । ਇਨ•ਾਂ ਪੰਜ ਸ਼ਿਕਾਇਤਾਂ 'ਚ ਸਭ ਤੋਂ ਮਹਤਵਪੂਰਨ ਖੰਨਾ ਨਗਰ ਕੌਂਸਲ ਦੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੇ ਤਨਖਾਹ ਵਿੱਚ ਕੀਤੀ ਜਾ ਰਹੀ ਗੜਬੜ ਦੇ ਸਬੰਧੀ ਟਿਊਬਵੈਲ ਆਪਰੇਟਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਹੈ, ਜਿਸਦੇ ਸਬੰਧੀ ਟੀਮ ਨੇ ਠੇਕੇ 'ਤੇ ਤਾਇਨਾਤ ਕਰਮਚਾਰੀਆਂ ਤੋਂ ਸਿੱਧੇ ਤੌਰ 'ਤੇ ਤਨਖਾਹ ਮਿਲਣ ਦੇ ਬਾਰੇ ਵਿੱਚ ਪੁੱਛਿਆ ਤਾਂ ਖੁਲਾਸਾ ਹੋਇਆ ਕਿ ਉਨ•ਾਂ ਨੂੰ ਇਕ ਮਾਲੀ ਕੋਲੋਂ ਤਨਖਾਹ ਮਿਲਦੀ ਹੈ । ਸੂਤਰਾਂ ਮੁਤਾਬਕ ਹਾਲਾਂਕਿ ਅੱਜ ਡੀ. ਐੱਸ. ਪੀ. ਵਰਿਆਮ ਸਿੰਘ ਨੇ ਸਭ ਤੋਂ ਪਹਿਲਾਂ ਕਾਰਜ ਸਾਧਕ ਅਫ਼ਸਰ ਰਣਬੀਰ ਸਿੰਘ ਨਾਲ ਮੁਲਾਕਾਤ ਕੀਤੀ ਪਰ ਆਪਣੀ ਜਾਂਚ ਨੂੰ ਉਨ•ਾਂ ਨੇ ਆਜ਼ਾਦ ਤੌਰ 'ਤੇ ਜਾਰੀ ਰੱਖਿਆ। ਇਸ ਤੋਂ ਬਾਅਦ ਵਿਚ ਉਹ ਵੱਖ-ਵੱਖ ਸ਼ਾਖਾਵਾਂ ਦੇ ਕਮਰਿਆਂ 'ਚ ਗਏ ਅਤੇ ਸਬੰਧਤ ਰਿਕਾਰਡ ਦੀ ਜਾਂਚ ਕੀਤੀ । ਇਹ ਵੀ ਪੱਤਾ ਲੱਗਾ ਹੈ ਕਿ ਕੌਂਸਲ ਦੇ ਰਿਕਾਰਡ 'ਚ ਠੇਕੇ 'ਤੇ ਰੱਖੇ ਕੰਪਿਊਟਰ ਆਪਰੇਟਰ ਦੇ ਰੂਪ ਵਿਚ ਭਰਤੀ ਕੀਤੇ ਗਏ ਇਕ ਨੌਜਵਾਨ ਤੋਂ ਵਿਜੀਲੈਂਸ ਦੀ ਟੀਮ ਨੇ ਕੰਪਿਊਟਰ ਵੀ ਚਲਵਾ ਕੇ ਦੇਖਿਆ, ਪਰ ਉਸਦੀ ਕਾਰਗੁਜਾਰੀ ਅਤੇ ਕੰਪਿਊਟਰ ਦੀ ਜਾਣਕਾਰੀ ਤੋਂ ਵਿਜੀਲੈਂਸ ਸੰਤੁਸ਼ਟ ਨਜ਼ਰ ਨਹੀਂ ਆਈ । ਵਿਜੀਲੈਂਸ ਦੀ ਟੀਮ ਨੇ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ। ਬਾਕੀ ਦੀਆਂ ਸ਼ਿਕਾਇਤਾਂ ਵਿਚ ਤਨਖਾਹ ਘੋਟਾਲੇ ਤੋਂ ਇਲਾਵਾ ਇਕ ਸ਼ਿਕਾਇਤ ਕਲਰਕ ਪਰਮਜੀਤ ਕੌਰ ਨੇ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਦੇ ਖਿਲਾਫ ਕੀਤੀ ਸੀ । ਇਸਦੇ ਨਾਲ ਹੀ ਵਾਰਡ 4, ਵਾਰਡ 23 ਅਤੇ ਵਾਰਡ 32 ਦੀ ਤਿੰਨ ਗਲੀਆਂ ਦੀ ਉਸਾਰੀ ਵਿੱਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਵਿਜੀਲੈਂਸ ਕੋਲ ਸਨ । ਭਾਵੇਂ  ਕਿ ਉਨ•ਾਂ ਨਾਲ ਸਬੰਧਿਤ ਰਿਕਾਰਡ ਤੋਂ ਇਲਾਵਾ ਠੇਕੇ 'ਤੇ ਰੱਖੇ ਮੁਲਾਜ਼ਮਾਂ ਦਾ ਸਾਰਾ ਰਿਕਾਰਡ ਵੀ ਟੀਮ ਨੇ ਕਬਜਾ 'ਚ ਲੈ ਲਿਆ ਹੈ, ਪਰ ਡੀ. ਐੱਸ. ਪੀ. ਵਰਿਆਮ ਸਿੰਘ ਨੇ ਕਿਹਾ ਕਿ ਅਜੇ ਕੁੱਝ ਦੱਸਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ। ਸੂਤਰਾਂ ਅਨੁਸਾਰ ਟੀਮ ਨੂੰ ਜਾਂਚ ਦੇ ਦੌਰਾਨ ਅਜੇ ਵੀ ਅਧੂਰਾ ਰਿਕਾਰਡ ਹੀ ਮਿਲਿਆ ਦੱਸਿਆ ਜਾ ਰਿਹਾ ਹੈ ।  ਦੂਜੇ ਪਾਸੇ ਵਿਜੀਲੈਂਸ ਦੀ ਲਗਾਤਾਰ ਛਾਪੇਮਾਰੀਆਂ ਨਾਲ  ਸ਼ਹਿਰ ਵਾਸੀਆਂ 'ਚ ਚਰਚਾ ਛਿੜੀ ਰਹੀ ਕਿ ਕੌਂਸਲ ਹਾਊਸ 'ਚ ਪੂਰੇ ਬਹੁਮਤ ਨਾਲ ਕੁਰਸੀ 'ਤੇ ਬੈਠੇ ਪ੍ਰਧਾਨ, ਜਿਨ•ਾਂ ਨੂੰ ਹਲਕਾ ਵਿਧਾਇਕ ਤੋਂ ਇਲਾਵਾ ਹਾਈਕਮਾਂਡ ਦਾ ਵੀ ਸਮਰਥਨ ਹਾਸਲ ਹੈ, ਦਫ਼ਤਰ ਦਾ ਪ੍ਰਬੰਧ ਅਤੇ ਕੰਟਰੋਲ ਕਰਨ 'ਚ ਇੰਨੇ ਬੇਬਸ ਕਿਉਂ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਚਾਹੇ ਜਾਂਚ ਦਾ ਨਤੀਜਾ ਕੁੱਝ ਵੀ ਨਿਕਲੇ ਪਰ ਇਕ ਬਹਿਸ ਇਹ ਛਿੜ ਗਈ ਹੈ ਕਿ ਮਹਾਨਗਰ ਬਣਨ ਵੱਲ ਵਧ ਰਹੇ ਖੰਨਾ ਸ਼ਹਿਰ ਦਾ ਵਿਕਾਸ ਅਜਿਹੇ ਹਾਲਾਤਾਂ ਵਿੱਚ ਕੌਣ ਕਰੇਗਾ।

  • Topics :

Related News