ਆਪ ਆਗੂਆਂ ਨੇ ਕੈਪਟਨ ਸਰਕਾਰ ਦੀ ਸਾੜਿਆ ਪੁਤਲਾ

Jul 01 2018 02:36 PM

ਹੁਸ਼ਿਆਰਪੁਰ ਪੰਜਾਬ 'ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਵਿਰੋਧ 'ਚ ਅੱਡਾ ਰਾਜਪੁਰ ਭਾਈਆਂ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਰਵਜੋਤ ਦੀ ਅਗਵਾਈ 'ਚ ਵਾਲੰਟੀਅਰਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।  ਡਾ. ਰਵਜੋਤ  ਨੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ  ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਚਾਰ ਹਫ਼ਤੇ ਬਾਅਦ ਹੀ ਪੰਜਾਬ ਵਿਚੋਂ ਨਸ਼ੇ ਖਤਮ ਕਰ ਦਿੱਤੇ  ਜਾਣਗੇ  ਪਰ ਅੱਜ ਇਹ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਵੀ ਵੱਧ ਵਿਕ ਰਹੇ ਹਨ। ਰੋਸ ਪ੍ਰਦਰਸ਼ਨ ਦੌਰਾਨ 'ਆਪ' ਵਾਲੰਟੀਅਰਾਂ ਨੇ ਕਿਹਾ ਕਿ ਕੈਪਟਨ ਸਰਕਾਰ ਸਮੇਂ ਨਸ਼ਿਆਂ ਨਾਲ  ਨੌਜਵਾਨਾਂ ਦੀਆਂ ਮੌਤਾਂ ਵਿਚ ਵਾਧਾ ਹੋਇਆ ਹੈ ਪਰ ਸਰਕਾਰ ਨਸ਼ਿਆਂ ਨੂੰ ਠੱਲ• ਪਾਉਣ 'ਚ ਪੂਰੀ ਤਰ•ਾਂ ਅਸਫ਼ਲ ਰਹੀ ਹੈ।  ਡਾ. ਰਵਜੋਤ ਨੇ ਐਲਾਨ  ਕੀਤਾ ਕਿ 2 ਜੁਲਾਈ ਨੂੰ ਵੱਡੀ ਗਿਣਤੀ 'ਆਪ' ਵਾਲੰਟੀਅਰ ਚੰਡੀਗੜ• ਜਾ ਕੇ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਧਰਨਾ ਦੇਣਗੇ। ਉਹ ਮੰਗ ਕਰਨਗੇ ਕਿ ਇਕ ਸੰਸਦ ਦਾ ਹੰਗਾਮੀ  ਸੈਸ਼ਨ ਬੁਲਾਇਆ ਜਾਵੇ, ਜਿਸ ਵਿਚ ਨਸ਼ਿਆਂ ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਅਤੇ ਇਨ•ਾਂ ਦੀ ਰੋਕਥਾਮ ਲਈ ਕੋਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇ। ਇਸ ਮੌਕੇ ਹਰਵਿੰਦਰ ਸਿੰਘ ਖਾਲਸਾ, ਵਿੱਕੀ ਜਸਵਾਲ, ਜਸਪਾਲ ਸਿੰਘ, ਰਣਦੀਪ ਸਿੰਘ, ਮਾ. ਪ੍ਰਿਥਵੀ, ਬਲਵੀਰ ਫਲਾਹੀ, ਗੁਰਦੀਪ ਸਿੰਘ, ਸਰਬਜੀਤ ਸਿੰਘ, ਕੀਰਤੀਪਾਲ ਸਿੰਘ, ਰਮਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ  ਪਾਰਟੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

  • Topics :

Related News