ਤਾਰਾਗੜ•-ਸਿਹੋੜਾ ਸੜਕ ਦੀ ਮਾੜੀ ਹਾਲਤ ਤੇ ਲੋਕਾ ਨੇ ਕੀਤੀ ਨਾਅਰੇਬਾਜ਼ੀ

Jul 02 2018 01:09 PM

ਪਠਾਨਕੋਟ ਭੋਆ ਵਿਧਾਨ ਸਭਾ ਹਲਕੇ  ਅਧੀਨ ਪੈਂਦੇ ਮੁੱਖ ਮਾਰਗ ਤਾਰਾਗੜ•-ਸਿਹੋੜਾ ਸੜਕ ਦੀ ਮਾੜੀ ਹਾਲਤ ਕਾਰਨ ਪਿੰਡ ਝੇਲਾ ਆਮਦਾ ਦੇ ਲੋਕਾਂ ਨੇ ਸਬੰਧਤ ਵਿਭਾਗ  ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਪਿੰਡ ਦੇ ਨੌਜਵਾਨ ਸ਼ੰਮੀ ਠਾਕੁਰ ਨੇ ਕੀਤੀ। ਪ੍ਰਦਰਸ਼ਨਕਾਰੀ ਰਾਮ ਕੁਮਾਰ, ਲਖਵਿੰਦਰ ਕੁਮਾਰ, ਸੁਰੇਸ਼ ਕੁਮਾਰ, ਧਰਮਪਾਲ, ਕਮਲ ਕੁਮਾਰ, ਰਮੇਸ਼ ਕੁਮਾਰ, ਜਗਦੀਸ਼ ਰਾਜ, ਜਤਿੰਦਰ ਪਾਲ, ਰੂਪ ਲਾਲ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮਾਰਗ ਨੂੰ ਬਣੇ ਅਜੇ ਸਿਰਫ਼ 3 ਸਾਲ ਵੀ ਪੂਰੇ ਨਹੀਂ ਹੋਏ ਜਦਕਿ ਇਸ ਮਾਰਗ 'ਤੇ ਪਏ ਅਨੇਕਾਂ ਟੋਏ ਇਸ ਦੀ ਮਾੜੀ ਹਾਲਤ ਦਾ ਪ੍ਰਮਾਣ  ਹਨ। ਉਨ•ਾਂ ਕਿਹਾ ਕਿ ਸੜਕ ਬਣਾਉਂਦੇ ਸਮੇਂ ਠੇਕੇਦਾਰਾਂ ਵੱਲੋਂ ਘਟੀਆ ਮਟੀਰੀਅਲ ਵਰਤਣ ਕਾਰਨ ਇਹ ਸੜਕ ਸਿਰਫ਼ 2 ਸਾਲ ਹੀ ਚੱਲੀ ਹੈ। ਉਨ•ਾਂ ਦੱਸਿਆ ਕਿ ਪਿੰਡ ਤਾਰਾਗੜ• ਤੋਂ ਲੈ ਕੇ ਸਿਹੋੜਾ ਤੱਕ ਸੜਕ 'ਤੇ ਅਨੇਕਾਂ ਟੋਏ ਹਨ, ਜਿਸ ਕਾਰਨ ਆਏ ਦਿਨ  ਮੁੱਖ ਮਾਰਗ 'ਤੇ ਹਾਦਸੇ ਹੋ ਰਹੇ ਹਨ। ਉਨ•ਾਂ ਦੱÎਸਿਆ ਕਿ  ਰਾਤ ਸਮੇਂ ਰੇਤ-ਬੱਜਰੀ ਨਾਲ ਭਰੇ ਓਵਰਲੋਡ ਟਰੈਕਟਰ-ਟਰਾਲੇ ਲੰਘਦੇ ਹਨ, ਜਿਸ ਕਾਰਨ ਇਸ ਸੜਕ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਉਨ•ਾਂ ਕਿਹਾ ਕਿ ਇਹ ਮੁੱਖ ਮਾਰਗ ਦਰਜਨਾਂ ਪਿੰਡਾਂ ਨੂੰ ਇਕ ਦੂਸਰੇ ਨਾਲ ਜੋੜਦਾ ਹੈ ਜਦਕਿ ਇਹੀ ਮਾਰਗ ਅੱਗੇ ਜਾ ਕੇ ਸਿਹੋੜਾ ਤੋਂ ਸੁੰਦਰਚੱਕ-ਮਲਿਕਪੁਰ ਹੋ ਕੇ ਨੈਸ਼ਨਲ ਹਾਈਵੇ 'ਤੇ ਮਿਲਦਾ ਹੈ। ਉਨ•ਾਂ ਸਬੰਧਤ ਵਿਭਾਗ ਅਤੇ  ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਮਾਰਗ ਦੀ ਮਹੱਤਤਾ ਦੇਖਦੇ ਹੋਏ ਇਸ ਨੂੰ ਛੇਤੀ ਤੋਂ ਛੇਤੀ ਉਸਾਰਿਆ ਜਾਵੇ ਤਾਂ ਜੋ ਖੇਤਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ।

  • Topics :

Related News