ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮਗਨਰੇਗਾ ਅਧੀਨ ਜਿਲ•ੇ ਅੰਦਰ ਕਰਵਾਏ ਜਾ ਰਹੇ ਕੰਮਾਂ ਦਾ ਲਿਆ ਜਾਇਜਾ

Dec 04 2018 04:47 PM

ਪਠਾਨਕੋਟ

 ਜਿਲ•ਾ ਪਠਾਨਕੋਟ ਅਧੀਨ ਆਉਂਦੀਆਂ ਵੱਖ ਵੱਖ ਪੰਚਾਇਤਾਂ ਵਿੱਚ ਮਗਨਰੇਗਾ ਵੱਲੋਂ ਸਾਲ 2017-18 ਦੋਰਾਨ ਕਰੀਬ 15 ਕਰੋੜ ਰੁਪਏ ਦੇ ਕੰਮ ਕਰਵਾਏ ਗਏ ਸਨ ਅਤੇ ਸਾਲ 2018-19 ਦੋਰਾਨ ਨਵੰਬਰ ਮਹੀਨੇ ਤੱਕ ਮਗਨਰੇਗਾ ਅਧੀਨ ਵੱਖ ਵੱਖ ਪਿੰਡਾਂ ਵਿੱਚ ਕਰੀਬ 18 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਚੁੱਕੇ ਹਨ। ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਸਰਨਾ ਵਿਖੇ ਸਥਿਤ ਅਪਣੇ ਦਫਤਰ ਵਿਖੇ ਮਗਨਰੇਗਾ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਕ ਰੀਵਿਓ ਮੀਟਿੰਗ ਦੋਰਾਨ ਕੀਤਾ ਅਤੇ ਜਿਲ•ੇ ਅੰਦਰ ਮਗਨਰੇਗਾ ਅਧੀਨ ਚਲ ਰਹੇ ਕੰਮਾਂ ਦਾ ਜਾਇਜਾ ਲਿਆ। ਮੀਟਿੰਗ ਵਿੱਚ ਗ੍ਰਾਮ ਰੋਜਗਾਰ ਸੇਵਕ, ਏ.ਪੀ.ਓ. ਅਤੇ ਸੀ.ਏ. ਕਰਮਚਾਰੀ ਵੀ ਹਾਜ਼ਰ ਸਨ।  ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਮਗਨਰੇਗਾ ਅਧੀਨ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਮਗਨਰੇਗਾ ਅਧੀਨ ਵੱਧ ਤੋਂ ਵੱਧ ਕੰਮ ਕਰਵਾਏ ਜਾਣ। ਉਨ•ਾਂ ਦੱਸਿਆ ਕਿ ਇਸ ਸਮੇਂ ਜਿਲ•ਾ ਪਠਾਨਕੋਟ ਅੰਦਰ ਮਗਨਰੇਗਾ ਅਧੀਨ ਪਲੇ ਗਰਾਊਂਡ, ਪਾਰਕਾਂ ਅਤੇ ਬਾਬਾ ਸੀਚੇਵਾਲ ਜੀ ਵੱਲੋਂ ਬਣਾਏ ਛੱਪੜ ਮਾਡਲਾਂ ਦੇ ਅਧਾਰ ਤੇ ਵੀ ਛੱਪੜ ਬਣਾਏ ਜਾਣੇ ਹਨ। ਉਨ•ਾਂ ਕਿਹਾ ਕਿ ਵੱਖ ਵੱਖ ਬਲਾਕਾਂ ਅੰਦਰ ਪੰਚਾਇਤਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਨਿਯਮਾ ਅਨੁਸਾਰ 60 ਪ੍ਰਤੀਸਤ ਲੈਬਰ ਅਤੇ 40 ਪ੍ਰਤੀਸਤ ਮਟੀਰਿਅਲ ਤੇ ਖਰਚ ਕੀਤਾ ਜਾਂਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਇਨ•ਾਂ ਕੰਮਾਂ ਵਿੱਚ ਵੱਧ ਤੋਂ ਵੱਧ ਮਗਨਰੇਗਾ ਸਕੀਮ ਅਧੀਨ ਸਥਾਨਕ ਲੋਕਾਂ ਤੋਂ ਹੀ ਲੈਬਰ ਦਾ ਕੰਮ ਲਿਆ ਜਾਵੇ। 

 
  • Topics :

Related News