ਏਟੀਐਮ ਮਸ਼ੀਨਾਂ ‘ਚ ਚੈੱਕ ਪਾ ਕੇ ਤੁਸੀਂ ਤੁਰੰਤ ਪੈਸੇ ਕਢਵਾ ਸਕਦੇ ਹੋ

Dec 03 2018 02:34 PM

ਦਿੱਲੀ:

ਦੇਸ਼ ‘ਚ ਏਟੀਐਮ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਐਨਸੀਆਰ ਨੇ ਅਜਿਹਾ ਏਟੀਐਮ ਬਣਾਇਆ ਹੈ ਜਿਸ ‘ਚ ਚੈੱਕ ਪਾ ਕੇ ਤੁਸੀਂ ਤੁਰੰਤ ਪੈਸੇ ਕਢਵਾ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਚੈੱਕ ਬੈਂਕ ‘ਚ ਜਮਾ ਕਰਵਾਉਣ ਦੀ ਲੋੜ ਨਹੀਂ ਪਵੇਗੀ। ਇਸ ਏਟੀਐਮ ਨਾਲ ਗਾਹਕ ਦਿਨ-ਰਾਤ ਕਦੇ ਵੀ ਪੈਸੇ ਕਢਵਾ ਸਕਣਗੇ। ਇਹ ਏਟੀਐਮ ਛੁੱਟੀ ਵਾਲੇ ਦਿਨ ਵੀ ਕੰਮ ਕਰੇਗਾ। ਸਮਾਰਟ ਏਟੀਐਮ ਰਾਹੀਂ ਗਾਹਕ ਚੈੱਕ ਜਮਾ ਕਰਵਾ ਪੈਸੇ ਕਢਾਉਣ ਦੇ ਨਾਲ ਪੈਸੇ ਜਮਾ ਵੀ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਕੇਵਾਈਸੀ ਅੱਪਡੇਟ ਕੀਤਾ ਜਾ ਸਕਦਾ ਹੈ। ਇਸੇ ਏਟੀਐਮ ‘ਚ ਤੁਸੀਂ ਆਪਣੇ ਫਿੰਗਰਪ੍ਰਿੰਟ ਰਾਹੀਂ ਆਧਾਰ ਲਿੰਕ ਕਰ ਸਕਦੇ ਹੋ। ਇਸ ਏਟੀਐਮ ਨਾਲ ਇੱਕ ਬੈਂਕ ਵਾਲੀਆਂ ਸੁਵਿਧਾਵਾਂ ਹੀ ਮਿਲਣਗੀਆਂ ਜਿਸ ਨੂੰ ਬੈਂਕ ਇੰਨਬਾਕਸ ਵੀ ਕਿਹਾ ਜਾ ਰਿਹਾ ਹੈ। ਐਨਸੀਆਰ ਇੰਡੀਆ ਹੀ ਉਹੀ ਕੰਪਨੀ ਹੈ ਜੋ ਦੇਸ਼ ਭਰ ਦੇ ਬੈਂਕਾਂ ਲਈ ਏਟੀਐਮ ਮਸ਼ੀਨਾਂ ਉਪਲੱਬਧ ਕਰਵਾਉਂਦੀ ਹੈ। ਬੈਂਕ ਇੰਨਬਾਕਸ ਦੇ ਆਉਣ ਨਾਲ ਬੈਂਕਿੰਗ ਦੀ ਦੁਨੀਆ ‘ਚ ਕ੍ਰਾਂਤੀ ਆਉਣ ਦੀ ਉਮੀਦ ਹੈ। ਭਾਰਤ ‘ਚ ਸਮਾਰਟ ਏਟੀਐਮ ਅਜੇ ਟ੍ਰਾਈਲ ਵਾਲੇ ਦੌਰ ਤੋਂ ਗੁਜਰ ਰਿਹਾ ਹੈ। ਇਸ ਤੋਂ ਬਾਅਦ ਇਹ ਬੈਂਕਾਂ ਦੀ ਬ੍ਰਾਂਚ ‘ਚ ਨਜ਼ਰ ਆਵੇਗਾ।

  • Topics :

Related News