ਯੁਵਰਾਜ ਨੂੰ ਮੁੰਬਈ ਇੰਡੀਅਨਜ਼ ਨੇ ਇੱਕ ਕਰੋੜ ਰੁਪਏ ਦੀ ਕੀਮਤ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ

Dec 19 2018 03:10 PM

ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਰਹੇ ਯੁਵਰਾਜ ਸਿੰਘ ਨੂੰ ਆਖ਼ਰ ਖ਼ਰੀਦ ਹੀ ਲਿਆ ਹੈ। ਯੁਵਰਾਜ ਨੂੰ ਮੁੰਬਈ ਇੰਡੀਅਨਜ਼ ਨੇ ਇੱਕ ਕਰੋੜ ਰੁਪਏ ਦੀ ਕੀਮਤ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਯੁਵਰਾਜ ਹੁਣ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਖੇਡੇਗਾ ਪਹਿਲੀ ਵਾਰ ਮੁੰਬਈ ਇੰਡੀਅਨਜ਼ ਵੱਲੋਂ ਖੇਡੇਗਾ। ਯੁਵਰਾਜ ਨੂੰ ਆਈਪੀਐਲ ਦੇ ਗਿਆਰਵੇਂ ਸੀਜ਼ਨ ਦੇ ਸ਼ੁਰੂਆਤੀ ਗੇੜ ਵਿੱਚ ਕੋਈ ਖਰੀਦਦਾਰ ਨਹੀਂ ਸੀ ਮਿਲਿਆ। ਪਰ ਚੌਥੇ ਗੇੜ ਦੀ ਬੋਲੀ ਵਿੱਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ ਉਨ੍ਹਾਂ ਦੀ ਮੂਲ ਕੀਮਤ 'ਤੇ ਹੀ ਖਰੀਦਿਆ ਹੈ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੇ ਯੁਵਰਾਜ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਤੇ ਪਿਛਲੇ ਸੀਜ਼ਨ ਵਿੱਚ ਯੁਵਰਾਜ ਕਿੰਗਜ਼ 11 ਪੰਜਾਬ ਵੱਲੋਂ ਖੇਡੇ ਸਨ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਯੁਵਰਾਜ ਸਿੰਘ ਨੂੰ ਪਿਛਲੀ ਵਾਰ ਵੀ ਸਭ ਤੋਂ ਅਖੀਰ ਵਿੱਚ ਖਰੀਦਿਆ ਗਿਆ ਸੀ।

  • Topics :

Related News