ਹਰਮਨਪ੍ਰੀਤ ਕੌਰ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ

Jan 01 2019 03:35 PM

ਮੋਗਾ:

ਕੌਮਾਂਤਰੀ ਕ੍ਰਿਕੇਟ ਕਮੇਟੀ (ਆਈਸੀਸੀ) ਨੇ ਸੋਮਵਾਰ ਨੂੰ ਸਾਲ ਦੀ ਸਰਵਸ਼੍ਰੇਸ਼ਠ ਵਨਡੇ ਅਤੇ ਟੀ-20 ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਹਰਮਨਪ੍ਰੀਤ ਕੌਰ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸੂਜੀ ਬੇਟਸ ਨੂੰ ਵੀ ਸਾਲ ਦੀ ਸਭ ਤੋਂ ਉੱਤਮ ਮਹਿਲਾ ਵਨਡੇ ਟੀਮ ਦੀ ਕਪਤਾਨ ਚੁਣਿਆ ਗਿਆ ਹੈ। ਇਸ ਸਾਲ ਹੋਏ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਕਪਤਾਨ ਵਜੋਂ ਭਾਰਤੀ ਟੀਮ ਨੂੰ ਸੈਮੀ ਫਾਈਨਲ ਤਕ ਪਹੁੰਚਾਉਣ ਲਈ ਹਰਮਨਪ੍ਰੀਤ ਨੂੰ ਇਸ ਸਨਮਾਨ ਨਾਲ ਨਵਾਜਿਆ ਗਿਆ ਹੈ। ਇਸ ਟੂਰਨਾਮੈਂਟ ਵਿੱਚ ਹਰਮਨਪ੍ਰੀਤ ਨੇ 160.5 ਦੇ ਸਟਰਾਈਕ ਰੇਟ ਨਾਲ 183 ਦੌੜਾਂ ਬਣਾਈਆਂ ਸੀ। ਇਸ ਤੋਂ ਇਲਾਵਾ ਹਰਮਨ ਨੇ ਇਸ ਸਾਲ ਖੇਡੇ 25 ਟੀ-20 ਮੈਚਾਂ ਵਿੱਚ 126.2 ਦੇ ਸਟਰਾਈਕ ਰੇਟ ਨਾਲ 663 ਦੌੜਾਂ ਬਣਾਈਆਂ ਸੀ। ਆਈਸੀਸੀ ਦੀ ਮਹਿਲਾ ਟੀ-20 ਬੱਲੇਬਾਜਾਂ ਦੀ ਰੈਂਕਿੰਗ ਵਿੱਚ ਹਰਮਨਪ੍ਰੀਤ ਤੀਸਰੇ ਸਥਾਨ ਉੱਤੇ ਹੈ। ਹਰਮਨਪ੍ਰੀਤ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ  ਕਰਦਿਆਂ ਹਰਮਨ ਦੇ ਮਾਂ-ਬਾਪ ਨੇ ABP ਰਾਹੀਂ ਉਸ ਨੂੰ ਵਧਾਈਆਂ ਦਿੱਤੀਆਂ।

  • Topics :

Related News