71 ਸਾਲ ’ਚ ਪਹਿਲੀ ਵਾਰ ਜਿੱਤੀ ਸੀਰੀਜ਼

Jan 07 2019 03:38 PM

ਸਿਡਨੀ:

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਵਿੱਚ ਇਤਿਹਾਸ ਰਚ ਦਿੱਤਾ ਹੈ। ਸਿਡਨੀ ਟੈਸਟ ਮੈਚ ਦੇ ਆਖਰੀ ਦਿਨ ਮੀਂਹ ਪੈਣ ਕਾਰਨ ਮੈਚ ਡਰਾਅ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੇ ਸੀਰੀਜ਼ ’ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਕੋਈ ਟੈਸਟ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਐਡੀਲੇਡ ਤੇ ਮੈਲਬਰਨ ਟੈਸਟ ਵਿੱਚ ਜਿੱਤ ਹਾਸਲ ਕੀਤੀ ਸੀ। ਚੇਤੇਸ਼ਵਰ ਪੁਜਾਰਾ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ‘ਮੈਨ ਆਫ ਦ ਮੈਚ’ ਤੇ ‘ਮੈਨ ਆਫ ਦ ਸੀਰੀਜ਼’ ਚੁਣਿਆ ਗਿਆ। ਖੇਡ ਦੇ ਚੌਥੇ ਦਿਨ ਆਸਟ੍ਰੇਲੀਆ ਦੀ ਪੂਰੀ ਟੀਮ 300 ਦੌੜਾਂ ’ਤੇ ਹੀ ਲੁੜਕ ਗਈ ਸੀ। ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਫੌਲੋਅੱਪ ਦਿੱਤਾ ਤੇ ਅੱਗੇ ਖੇਡਣ ਲਈ ਕਿਹਾ। ਦੱਸ ਦੇਈਏ ਕਿ ਆਸਟ੍ਰੇਲੀਆ ਨੂੰ ਆਪਣੀ ਜ਼ਮੀਨ ’ਤੇ ਪੂਰੇ 30 ਸਾਲਾਂ ਬਾਅਦ ਫੌਲੋਅੱਪ ਕਰਨਾ ਪਿਆ। ਫੌਲੋਅੱਪ ਦੌਰਾਨ ਆਸਟ੍ਰੇਲੀਆ ਨੇ ਬਿਨਾ ਕਿਸੇ ਨੁਕਸਾਨ ਦੇ 6 ਦੌੜਾਂ ਬਣਾ ਲਈਆਂ ਸੀ ਪਰ ਖਰਾਬ ਮੌਸਮ ਕਰਕੇ ਮੈਚ ਡਰਾਅ ਕਰਨਾ ਪਿਆ।

  • Topics :

Related News