ਧੋਨੀ ਨੇ 0.099 ਸੈਕੰਡ ਦੀ ਤੇਜ਼ੀ ਨਾਲ ਕੀਵੀ ਟੀਮ ਦੇ ਟਿਮ ਸੇਇਫਰਟ ਨੂੰ ਆਊਟ

Feb 12 2019 03:43 PM

ਨਵੀਂ ਦਿੱਲੀ:

ਵਿਕੇਟਕੀਪਿੰਗ ਦੇ ਮਾਮਲੇ ਵਿੱਚ ਧੋਨੀ ਕੌਮਾਂਤਰੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਰੱਖਦੇ ਹਨ। ਧੋਨੀ ਨੇ ਇਸ ਖੇਤਰ ਵਿੱਚ ਕਈ ਰਿਕਾਰਡ ਵੀ ਕਾਇਮ ਕੀਤੇ ਹਨ। ਪਰ ਹੁਣ ਮਹੇਂਦਰ ਸਿੰਘ ਧੋਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਫੈਲ ਰਿਹਾ ਹੈ, ਜਿਸ ਵਿੱਚ ਉਹ ਬਿਜਲੀ ਦੀ ਤੇਜ਼ੀ ਨਾਲ ਸਟੰਪ ਆਊਟ ਕਰਦੇ ਵਿਖਾਈ ਦੇ ਰਹੇ ਹਨ। ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਧੋਨੀ ਨੇ ਕੁਲਦੀਪ ਯਾਦਵ ਦੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਹੈਰਾਨੀਜਨਕ ਕਾਰਨਾਮਾ ਕੀਤਾ। ਧੋਨੀ ਨੇ 0.099 ਸੈਕੰਡ ਦੀ ਤੇਜ਼ੀ ਨਾਲ ਕੀਵੀ ਟੀਮ ਦੇ ਟਿਮ ਸੇਇਫਰਟ ਨੂੰ ਆਊਟ ਕਰ ਦਿੱਤਾ। ਧੋਨੀ ਦੀ ਇਸ ਫੁਰਤੀ ਨੂੰ ਅੰਪਾਇਰ ਤਾਂ ਕੀ ਸਲੋਅ ਮੋਸ਼ਨ ਕੈਮਰਿਆਂ ਨਾਲ ਵੀ ਬੇਹੱਦ ਧਿਆਨ ਨਾਲ ਪਰਖਿਆ ਗਿਆ। ਥਰਡ ਅੰਪਾਇਰ ਨੇ ਬੇਹੱਦ ਗੌਰ ਨਾਲ ਦੇਖਣ ਮਗਰੋਂ ਖਿਡਾਰੀ ਨੂੰ ਆਊਟ ਕਰਾਰ ਦੇ ਦਿੱਤਾ। ਕੌਮਾਂਤਰੀ ਕ੍ਰਿਕੇਟ ਵਿੱਚ ਇਹ ਧੋਨੀ ਦਾ 191ਵਾਂ ਸਟੰਪ ਆਊਟ ਸੀ ਤੇ ਕਈ ਇਸ ਨੂੰ ਕ੍ਰਿਕੇਟ ਦੇ ਇਤਿਹਾਸ ਦੀ ਸਭ ਤੋਂ ਤੇਜ਼ ਸਟੰਪਿੰਗ ਵੀ ਕਹਿ ਰਹੇ ਹਨ। ਹੁਣ ਸੋਸ਼ਲ ਮੀਡੀਆ 'ਤੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਖੂਬ ਚਰਚੇ ਹੋ ਰਹੇ ਹਨ।

  • Topics :

Related News