ਭਾਰਤ ਤੇ ਆਸਟ੍ਰੇਲੀਆ ‘ਚ ਅੱਜ ਸੀਰੀਜ਼ ਦਾ 5ਵਾਂ ਤੇ ਆਖਰੀ ਵਨਡੇ

Mar 13 2019 04:35 PM

ਨਵੀਂ ਦਿੱਲੀ:

ਭਾਰਤ ਤੇ ਆਸਟ੍ਰੇਲੀਆ ‘ਚ ਅੱਜ ਸੀਰੀਜ਼ ਦਾ 5ਵਾਂ ਤੇ ਆਖਰੀ ਵਨਡੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਖੇਡਿਆ ਜਾਵੇਗਾ। ਮੁਹਾਲੀ ‘ਚ ਚੌਥਾ ਵਨਡੇ ਮੈਚ ਹਾਰਨ ਤੋਂ ਬਾਅਦ ਭਾਰਤੀ ਤੇ ਆਸਟ੍ਰੇਲੀਆ ਕ੍ਰਿਕਟ ਟੀਮ 2-2 ਨਾਲ ਬਰਾਬਰੀ ‘ਤੇ ਹੈ। ਪਿਛਲੇ ਮੈਚ ‘ਚ ਤਰੇਲ ਕਾਰਨ ਟੀਮ ਇੰਡੀਆ ਨੂੰ ਕਾਫੀ ਦਿੱਕਤ ਹੋਈ ਸੀ। ਹੁਣ ਭਾਰਤੀ ਟੀਮ ਪ੍ਰਬੰਧਨ ਨੇ ਕੋਟਲਾ ਦੇ ਗਰਾਊਂਡ ਸਟਾਫ ਨੂੰ ਕਿਹਾ ਕਿ ਉਹ ਉਸ ਦਾ ਧਿਆਨ ਰੱਖਣ ਜੋ ਆਖਰੀ ਮੈਚ ‘ਤੇ ਵੱਡਾ ਅਸਰ ਪਾ ਸਕਦੀ ਹੈ। ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਬੱਲੇਬਾਜ਼ੀ ਕੋਚ ਸੰਜੈ ਬਾਂਗਰ, ਗੇਂਦਬਾਜ਼ ਕੋਚ ਭਰਤ ਅਰੁਣ ਤੇ ਮੈਨੇਜਰ ਸੁਨੀਲ ਸੁਬ੍ਰਾਮਣੀਅਮ ਨੇ ਸ਼ਾਮ ਨੂੰ ਕੋਟਲਾ ਦੀ ਪਿੱਚ ਦਾ ਮੁਆਇਨਾ ਕੀਤਾ। ਡੀਡੀਸੀਏ ਦੇ ਅਧਿਕਾਰੀ ਨੇ ਕਿਹਾ, “ਜੇਕਰ ਹਵਾ ਚੱਲਦੀ ਹੈ ਤਾਂ ਤਰੇਲ ਦੀ ਸੰਭਾਵਨਾ ਘੱਟ ਹੈ, ਪਰ ਅੱਜ ਦਿਨ ਦਾ ਮੌਸਮ ਗਰਮ ਰਿਹਾ ਸੀ ਤਾਂ ਅੱਜ ਰਾਤ ਕੁਝ ਤਰੇਲ ਪੈ ਸਕਦੀ ਹੈ। ਮੌਜੂਦਾ ਮੌਸਮ ਨੂੰ ਦੇਖਦੇ ਹੋਏ ਕੱਲ੍ਹ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ।” ਦਿੱਲੀ ਦਾ ਮੈਦਾਨ ਕਪਤਾਨ ਵਿਰਾਟ ਕੋਹਲੀ ਦਾ ਘਰੇਲੂ ਮੈਦਾਨ ਹੈ। ਇਸ ਲਈ ਉਹ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਇਸ ਜਿੱਤ ਦਾ ਅਸਰ ਵਰਲਡ ਕੱਪ ‘ਤੇ ਵੀ ਪਵੇਗਾ ਜਿਸ ਨਾਲ ਇਹ ਤੈਅ ਹੋ ਜਾਵੇਗਾ ਕਿ ਟੀਮ ਇੰਡੀਆ ਪੂਰੀ ਤਰ੍ਹਾਂ ਤਿਆਰ ਹੈ। ਅੱਜ ਮੈਚ 1:30 ਵਜੇ ਦੁਪਹਿਰ ਨੂੰ ਸ਼ੁਰੂ ਹੋਵੇਗਾ।

  • Topics :

Related News