ਕਮਲਾ ਹੈਰਿਸ ਨੇ ਸਾਲ 2020 ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦਾ ਐਲਾਨ

Jan 22 2019 03:03 PM

ਵਾਸ਼ਿੰਗਟਨ:

ਭਾਰਤੀ ਮੂਲ ਦੀ ਪਹਿਲੀ ਅਮਰੀਕਨ ਸੀਨੇਟਰ ਕਮਲਾ ਹੈਰਿਸ ਨੇ ਸਾਲ 2020 ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦਾ ਸੋਮਵਾਰ ਨੂੰ ਆਧਿਕਾਰੀਕ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਦਿਨ ਆਪਣੀ ਦਾਅਵੇਦਾਰੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਜਦੋ ਅਮਰੀਕੀ ਲੋਕ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਆਲੋਚਕ 54 ਸਾਲਾਂ ਹੈਰਿਸ ਸਾਲ 2020 ‘ਚ ਚੋਣਾਂ ‘ਚ ਉਤਰਨ ਵਾਲੀ ਚੌਥੀ ਡੈਮੋਕਰਟ ਬਣ ਗਈ ਹੈ। ਉਸ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਟਵੀਟ ਕਰਕੇ ਕਿਹਾ, “ਮੈਂ ਰਾਸ਼ਟਪਤੀ ਅਹੂਦੇ ਦੀ ਚੋਣ ਲੜਾਂਗੀ”। ਉਸ ਦੇ ਪ੍ਰਚਾਰ ਦਾ ਨਾਰਾ ਹੈ, “ਕਮਲਾ ਹੈਰਿਸ: ਫਾਰ ਦੀ ਪੀਪਲ”। ਜੇਕਰ ਹੈਰਿਸ ਰਾਸ਼ਟਰਪਤੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਸਿਰਫ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ ਅਤੇ ਉਹ ਪਹਿਲੀ ਕਾਲੀ ਰਾਸ਼ਪਤੀ ਮਹਿਲਾ ਵੀ ਹੋਵੇਗੀ। ਹੈਰਿਸ ਦੀ ਮਾਂ ਤਮਿਲਨਾਡੁ ਤੋਂ ਅਤੇ ਪਿਤਾ ਅਫਰੀਕੀ ਅਮਰੀਕੀ ਹਨ, ਜਿਨ੍ਹਾਂ ਦਾ ਹੁਣ ਤਲਾਕ ਹੋ ਚੁੱਕਿਆ ਹੈ। ਉਸ ਦੀ ਭੈਣ ਮਾਇਆ ਹੈਰਿਸ 2016 ‘ਚ ਹਿਲੇਰੀ ਕਲਿੰਟਨ ਦੇ ਪ੍ਰਚਾਰ ਦਾ ਹਿੱਸਾ ਸੀ। ਅਜਿਹੀ ਉਮੀਦ ਹੈ ਕਿ ਇਸ ਵਾਰ ਡੈਮੋਕਰੈਟਿਕ ਉਮੀਦਵਾਰੀ ਪਾਉੇਣ ਲਈ ਕਈ ਨੇਤਾਵਾਂ ਨੂੰ ਮੈਦਾਨ ‘ਚ ਉਤਾਰਣਗੇ ਇਸ ‘ਚ ਜੋ ਜਿੱਤ ਹਾਸਲ ਕਰੇਗਾ ਉਹੀ ਪਾਰਟੀ ਦਾ ਉਮੀਦਵਾਰ ਹੋਵੇਗਾ ਅੇਤ ਰਾਸ਼ਟਰਪਤੀ ਡੋਨਾਲਡ ਨੂੰ 2020 ਦੇ ਰਾਸ਼ਟਰਪਤੀ ਚੋਣਾਂ ‘ਚ ਟੱਕਰ ਦਵੇਗਾ।

  • Topics :

Related News