ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਦੀ ਇੱਛਾ ਜਤਾਈ

Jan 28 2019 03:35 PM

ਇਸਲਾਮਾਬਾਦ:

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਦੀ ਇੱਛਾ ਜਤਾਈ ਹੈ। ਪਾਕਿਸਤਾਨੀ ਬੁਲਾਰਾ ਮੁਹੰਮਦ ਫੈਜ਼ਲ ਨੇ ਕਿਹਾ ਕਿ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਪਾਕਿਸਤਾਨ ਦੇ ਹਾਲੀਆ ਦੌਰੇ ਵਿੱਚ ਟਰੰਪ ਦੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੀ ਇੱਛਾ ’ਤੇ ਚਰਚਾ ਕੀਤੀ ਹੈ। ਇਸ ਮੁਲਾਕਾਤ ਦਾ ਸਮਾਂ ਤੇ ਸਥਾਨ ਫਿਲਹਾਲ ਤੈਅ ਨਹੀਂ ਕੀਤਾ ਗਿਆ। ਵਿਦੇਸ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੈਠਕ ਲਈ ਹਾਲੇ ਤਕ ਕੋਈ ਤਾਰੀਖ਼ ਤੈਅ ਨਹੀਂ ਹੋਈ। ਇਸ ਤਰ੍ਹਾਂ ਦੀ ਮੀਟਿੰਗ ਲਈ ਕਾਫੀ ਤਿਆਰੀਆਂ ਦੀ ਜ਼ਰੂਰਤ ਹੈ। ਏਜੰਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਨੇਟਰ ਗ੍ਰਾਹਮ ਨੇ ਪੀਐਮ ਤੇ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਜੋ ਦੋਵਾਂ ਦੇਸ਼ਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਤੇ ਖੇਤਰੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ’ਚ ਮਦਦਗਾਰ ਰਹੀ। ਇਸ ਮੀਟਿੰਗ ਵਿੱਚ ਅਫ਼ਗ਼ਾਨਿਸਤਾਨ ਵਿੱਚ ਮੌਜੂਦਾ ਸਥਿਤੀ ਸਮੇਤ ਕਈ ਦੁਵੱਲੇ ਤੇ ਖੇਤਰੀ ਹਿੱਤਾਂ ਦੇ ਮੁੱਦੇ ਵਿਚਾਰੇ ਗਏ। ਦਸੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਮਰਾਨ ਖ਼ਾਨ ਨੂੰ ਚਿੱਠੀ ਲਿਖ ਕੇ ਅਫ਼ਗ਼ਾਨਿਸਤਾਨ ਵਿੱਚ ਹੋਏ ਸੰਘਰਸ਼ ਦੇ ਹੱਲ ਵਿੱਚ ਪਾਕਿਸਤਾਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਸੀ।

  • Topics :

Related News