“ਮਿਸ਼ਨ ਤੰਦਰੁਸਤ ਪੰਜਾਬ ” ਅਭਿਆਨ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾ ਕੇ ਕਾਮਯਾਬ ਕੀਤਾ ਜਾ ਸਕਦਾ ਹੈ-ਅਮਿਤ ਵਿੱਜ

Jun 29 2018 01:52 PM

ਪਠਾਨਕੋਟ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ “ਮਿਸ਼ਨ ਤੰਦਰੁਸਤ ਪੰਜਾਬ” ਦੀ ਸੋਚ ਲੋਕਾਂ ਲਈ ਇਕ ਨਵੀਂ ਸਵੇਰ ਲੈ ਕੇ ਆ ਰਹੀ ਹੈ ਅਤੇ ਇਸ ਲਈ ਸਾਡੀ ਜਿਮ•ੇਦਾਰੀ ਬਣਦੀ ਹੈ ਕਿ ਅਸੀਂ ਵੀ ਅਪਣੀ ਡਿਊਟੀ ਨੂੰ ਪਹਿਚਾਣਦੇ ਹੋਏ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕੀਤਾ।  ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਮੋਨਸੂਨ ਆ ਚੁੱਕਿਆ ਹੈ ਅਤੇ ਇਹ ਮੋਸਮ ਪੋਦੇ ਲਗਾਉਂਣ ਦੇ ਲਈ ਪੂਰੀ ਤਰ•ਾ ਨਾਲ ਅਨੁਕੂਲ ਹੈ। ਉਨ•ਾਂ ਕਿਹਾ ਕਿ ਧਰਤੀ ਨੂੰ ਹਰਿਆ ਭਰਿਆ ਕਰਨ ਦੇ ਲਈ ਅਤੇ ਵਾਤਾਵਰਣ ਨੂੰ ਸੁੱਧ ਬਣਾਉਂਣ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਦੀ ਜਰੂਰਤ ਹੈ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ, ਮਹਿਲਾ, ਬੱਚਾ ਅਤੇ ਬਜੂਰਗ ਅਗਰ ਇਸ ਸੀਜਨ ਦੋਰਾਨ ਇਕ ਪੋਦਾ ਵੀ ਲਗਾਉਂਦਾ ਹੈ ਅਤੇ ਉਸ ਦੀ ਦੇਖਭਾਲ ਕਰਦਾ ਹੈ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਦੇਖਦਿਆਂ ਹੀ ਦੇਖਦਿਆਂ ਪੰਜਾਬ ਤੰਦਰੁਸਤ ਹੋ ਜਾਵੇਗਾ। ਅਜਿਹਾ ਕਰਨ ਨਾਲ ਵਾਤਾਵਰਣ ਤਾ ਸੁੱਧ ਹੋਵੇਗਾ ਨਾਲ ਹੀ ਸਾਡੀ ਸਿਹਤ ਵੀ ਤੰਦਰੁਸਤ ਰਹਿ ਸਕੇਗੀ।  ਉਨ•ਾਂ ਕਿਹਾ ਕਿ ਇਹ ਜਰੂਰੀ ਨਹੀਂ ਹੈ ਕਿ ਅਗਰ ਕਿਸੇ ਕੋਲ ਘਰ ਵਿੱਚ ਜਗ•ਾ ਨਹੀਂ ਹੈ ਤਾਂ ਉਹ ਪੋਦਾ ਨਹੀਂ ਲਗਾ ਸਕਦਾ, ਜਰੂਰੀ ਹੈ ਆਪਣੀ ਕੁਦਰਤ ਦੇ ਪ੍ਰਤੀ ਆਪਣੀ ਜਿਮ•ੇਦਾਰੀ ਦੀ। ਜਿਸ ਨੂੰ ਜਾਗਰੁਤ ਕਰ ਕੇ ਘੱਟੋ ਘੱਟ ਇੱਕ ਪੋਦਾ ਜਿੱਥੇ ਵੀ ਖਾਲੀ ਸਥਾਨ ਦਿਖਾਈ ਦਿੰਦਾ ਹੈ ਨਿਰਸਵਾਰਥ ਹੋ ਕੇ ਜਰੂਰ ਲਗਾਓ। ਉਨ•ਾਂ ਕਿਹਾ ਕਿ ਇਕ ਜਿਮ•ੇਦਾਰ ਨਾਗਰਿਕ ਹੋਣ ਦੇ ਨਾਤੇ ਹੋਰਨਾਂ ਲੋਕਾਂ ਨੂੰ ਵੀ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਜਾਗਰੁਕ ਕੀਤਾ ਜਾਵੇ। ਉ•ਨ•ਾਂ ਕਿਹਾ ਕਿ ਪੋਦੇ ਲਗਾਉਂਣ ਦੇ ਲਈ ਵਣ ਵਿਭਾਗ ਤੋਂ ਪੋਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮਿਸ਼ਨ ਅਧੀਨ ਸੁਰੂ ਕੀਤੇ ਆਈ-ਹਰਿਆਲੀ ਐਪ ਡਾਉਨਲੋਡ ਕਰ ਕੇ ਪੋਦੇ ਪ੍ਰਾਪਤ ਕੀਤੇ ਜਾ ਸਕਦੇ ਹਾਂ।  ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਮਿਲ ਕੇ ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਦਾ ਸਪਨਾਂ ਪੂਰਾ ਕਰੀਏ। 

  • Topics :

Related News