ਤਾਜ ਮਹਿਲ ਘੁੰਮਣ ਦਾ ਟਿਕਟ ਪੰਜ ਗੁਣਾ ਮਹਿੰਗਾ

ਨਵੀਂ ਦਿੱਲੀ:

ਅੱਜ ਤੋਂ ਤਾਜ ਮਹਿਲ ਘੁੰਮਣ ਦਾ ਟਿਕਟ ਪੰਜ ਗੁਣਾ ਮਹਿੰਗਾ ਹੋ ਗਿਆ ਹੈ ਯਾਨੀ ਤੁਸੀਂ ਇਸ ਦੇ ਦੀਦਾਰ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਆਪਣਾ ਬਜਟ ਕੁਝ ਜ਼ਿਆਦਾ ਕਰਨਾ ਪਵੇਗਾ। ਮਿਨਿਸਟ੍ਰੀ ਆਫ਼ ਕਲਚਰ ਦੇ ਆਰਕਿਓਲਾਜਿਕਲ ਸਰਵੇ ਆਫ਼ ਇੰਡੀਆ ਨੇ ਪਹਿਲਾਂ ਅੱਠ ਅਗਸਤ ਨੂੰ ਤਾਜਮਹਿਲ ‘ਚ ਐਂਟਰੀ ਦੀ ਲੱਗਣ ਵਾਲੀ ਫੀਸ ਨੂੰ ਵਧਾਇਆ ਗਿਆ ਸੀ। ਉਸ ਵੇਲੇ ਭਾਰਤੀਆਂ ਲਈ ਟੀਕਟ ‘ਚ 10 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਲਈ ਟਕਿਟ ‘ਚ 100 ਰਪਏ ਦਾ ਵਾਧਾ ਕੀਤਾ ਗਿਆ ਸੀ। ਪਹਿਲਾਂ ਤਾਜਮਹਿਲ ਘੁੰਮਣ ਦੀ ਫੀਸ 50 ਰੁਪਏ ਸੀ ਜਿਸ ਨੂੰ ਹੁਣ ਸਿੱਧਾ 200 ਰੁਪਏ ਵਧਾ ਕੇ 250 ਰੁਪਏ ਕਰ ਦਿੱਤਾ ਗਿਆ ਹੈ। ਵਿਦੇਸ਼ੀ ਸੈਲਾਨੀਆਂ ਦੀ ਫੀਸ 1100 ਰੁਪਏ ਤੋਂ ਵਧਾ ਕੇ 1300 ਰੁਪਏ ਹੋ ਗਈ ਹੈ। ਇਸ ਵਾਰ ਜਦੋਂ ਸੈਲਾਨੀ ਦਫ਼ਤਰ ਆਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਤਾਜ ਮਹਿਲ ਦਾ ਟਿਕਟ ਅਜੇ ਵੀ 50 ਰੁਪਏ ਹੈ ਪਰ ਤਾਜ ਦੇ ਅੰਦਰ ਦੋ ਮਕਬਰੇ ਦੇਖਣ ਦੇ ਲਈ 200 ਰੁਪਏ ਫ਼ੀਸ ਦੇਣੀ ਪਵੇਗੀ। ਜਿਸ ਦਾ ਮਤਲਬ ਕੀ 50 ਰੁਪਏ ਨਾਲ ਤੁਸੀਂ ਤਾਜ ਮਹਿਲ ਤਾਂ ਘੁੰਮ ਸਕਦੇ ਹੋ ਪਰ ਮਕਬਰੇ ਦੇਕਣ ਲਈ ਕੁਝ ਰੁਪਏ ਹੋਰ ਖਰਚਣੇ ਪੈਣਗੇ। ਟਿਕਰ ਸਿਰਫ ਤਿੰਨ ਘੰਟੇ ਲਈ ਮੰਨਣਯੋਗ ਰਹੇਗਾ।

  • Topics :

Related News