ਜਲਦੀ ਹੀ ਆਉਣ ਵਾਲਾ ਗੀਤ ‘ਮੇਰਾ ਸਰਦਾਰ’

Jan 17 2019 03:17 PM

ਚੰਡੀਗੜ੍ਹ:

ਪੰਜਾਬੀ ਗਾਇਕ ਜੱਸੀ ਸੋਹਲ ਦੀ ਆਵਾਜ਼ ਨੇ ਫੈਨਸ ਨੂੰ ਖਿੱਚਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਪਿਛਲੇ ਸਾਲ ਸਤੰਬਰ ‘ਚ ਉਸ ਨੇ ਆਪਣਾ ਗਾਣਾ ‘ਫਾਰਮ ਹਾਉਸ’ ਗਾ ਕੇ ਸੁਰਖੀਆਂ ਵੱਟੀਆਂ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਜੱਸੀ ਸੋਹਲ ਚਰਚਾ ‘ਚ ਹੈ। ਇਸ ਦਾ ਕਾਰਨ ਹੈ, ਉਸ ਦਾ ਜਲਦੀ ਹੀ ਆਉਣ ਵਾਲਾ ਗੀਤ ‘ਮੇਰਾ ਸਰਦਾਰ’। ਬੀਤੇ ਕੁਝ ਦਿਨ ਪਹਿਲਾਂ ਹੀ ‘ਮੇਰਾ ਸਰਦਾਰ’ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ‘ਬੀਟ ਮਿਨੀਸਟਰ’ ਨੇ ਮਿਊਜ਼ਿਕ ਦਿੱਤਾ ਹੈ, ਜਦਕਿ ਇਸ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ। ਗਾਣੇ ਦੇ ਪੋਸਟਰ ਨਾਲ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ ਹੈ। ‘ਮੇਰਾ ਸਰਦਾਰ’ 17 ਜਨਵਰੀ ਨੂੰ ਰਿਲੀਜ਼ ਹੋਣਾ ਹੈ।

  • Topics :

Related News