ਵਿਦਿਆਰਥਣਾਂ ਨੂੰ ਲਰਨਿੰਗ ਲਾਇਸੈਂਸ ਦਿੱਤੇ

Dec 05 2018 02:36 PM

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕਰਕੇ ਵਿਦਿਆਰਥਣਾਂ ਨੂੰ ਲਰਨਿੰਗ ਲਾਇਸੈਂਸ ਦਿੱਤੇ ਗਏ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੁਸਾਇਟੀ ਵਲੋਂ ਸਕੂਲ ਵਿਖੇ ਲਰਨਿੰਗ ਲਾਇਸੈਂਸ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ ਸੀ ਜਿਸ ਦੀ ਸਾਰੀ ਕਾਰਵਾਈ ਪੂਰੀ ਅਤੇ ਮੈਡੀਕਲ ਟੈੱਸਟ ਹੋਣ ਤੋਂ ਬਾਅਦ ਅੱਜ ਵਿਦਿਆਰਥਣਾਂ ਨੂੰ ਲਰਨਿੰਗ ਲਾਇਸੈਂਸ ਭੇਟ ਕੀਤੇ ਗਏ | ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ | ਇਸ ਮੌਕੇ ਪਿ੍ੰਸੀਪਲ ਮਧੂ ਸਲਾਰੀਆ, ਆਰ.ਕੇ ਖੰਨਾ, ਸੁਦੀਪ ਗਰਗ, ਅਵਤਾਰ ਅਬਰੋਲ, ਤਰਲੋਕ ਚੰਦ ਤੇ੍ਰਹਨ, ਤਰਲੋਕ ਨੰਦਾ ਆਦਿ ਹਾਜ਼ਰ ਸਨ | 

  • Topics :

Related News