ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਫਤਰ ਪਠਾਨਕੋਟ ਵੱਲੋਂ ਤਾਰਾਗੜ• ਵਿਖੇ ਲਗਾਇਆ ਜਾਗਰੁਕਤਾ ਸੈਮੀਨਾਰ

Jun 27 2018 02:31 PM

ਪਠਾਨਕੋਟ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ ” ਅਧੀਨ ਅੱਜ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਫਤਰ ਪਠਾਨਕੋਟ ਵੱਲੋਂ ਤਾਰਾਗੜ• ਵਿਖੇ ਸਥਿਤ ਸਰਾਫ ਫੀਲਿੰਗ ਸਟੇਸਨ ਤੇ ਇਕ ਵਿਸੇਸ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਸਹਾਇਕ ਖੁਰਾਕ ਤੇ ਸਪਲਾਈ ਅਫਸ਼ਰ ਤਾਰਾਗੜ• ਸ੍ਰੀਮਤੀ ਬਿਮਲਾ ਦੇਵੀ ਨੇ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਸੀਬ ਸੈਣੀ ਇੰਨਸਪੈਕਟਰ , ਅੰਕੁਸ ਸਲਾਰੀਆਂ ਇੰਨਸਪੈਕਟਰ, ਗਗਨਦੀਪ ਇੰਨਸਪੈਕਟਰ ਅਤੇ ਹੋਰ ਸਟਾਫ ਹਾਜ਼ਰ ਸੀ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਬਿਮਲਾ ਦੇਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸ੍ਰੀਮਤੀ ਨੀਲਿਮਾ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਜਿਲ•ੇ ਅੰਦਰ “ਨੋ ਹੈਲਮੈਂਟ ਨੋ ਪੈਟਰੋਲ” ਦੀ ਇਕ ਮੂਹਿੰਮ ਸੁਰੂ ਕੀਤੀ ਗਈ ਹੈ ਜਿਸ ਅਧੀਨ ਅਧਿਕਾਰੀਆਂ ਵੱਲੋਂ ਵੱਖ-ਵੱਖ ਪੈਟਰੋਲ ਪੰਪਾਂ ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਉਨ•ਾਂ ਦਾ ਜੀਵਨ ਅਨਮੋਲ ਹੈ ਅਤੇ ਉਹ ਅਪਣੀ ਜਿੰਦਗੀ ਦੀ ਆਪ ਰੱਖਿਆ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਪੈਟਰੋਲ ਪੰਪ ਤੇ ਆਉਂਣ ਵਾਲੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਹੈ ਕਿ ਬਿਨ•ਾਂ ਹੈਲਮੈਂਟ ਦੇ ਡਰਾਈਵਿੰਗ ਨਾ ਕਰਨ ਅਜਿਹਾ ਕਰਨ ਨਾਲ ਉਹ ਖੁਦ ਅਪਣੇ ਲਈ ਖਤਰਾਂ ਪੈਦਾ ਕਰਦੇ ਹਨ ।  ਉਨ•ਾਂ ਦੱਸਿਆ ਕਿ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿਸ ਦੋ ਪਹੀਆਂ ਵਾਹਨ ਚਾਲਕ ਕੋਲ ਹੈਲਮੈਂਟ ਨਾ ਹੋਵੇ ਉਸ ਨੂੰ ਪੈਟਰੋਲ ਨਾ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਅਗਰ ਕੋਈ ਪੈਟਰੋਲ ਪੰਪ ਮਾਲਕ ਇਨ•ਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਹਰੇਕ ਪੈਟਰੋਲ ਪੰਪ ਤੇ “ਨੋ ਹੈਲਮੈਂਟ ਨੋ ਪੈਟਰੋਲ” ਦਾ ਬੋਰਡ ਵੀ ਲਗਾਇਆ ਜਾਵੇਗਾ।  ਉਨ•ਾਂ ਲੋਕਾਂ ਨੂੰ ਇਹ ਵੀ ਜਾਗਰੁਕ ਕੀਤਾ ਕਿ ਆਓ ਅਸੀਂ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਕਾਮਯਾਬ ਕਰੀਏ। 

  • Topics :

Related News