ਸੜਕਾਂ ਦੀ ਮਾੜੀ ਹਾਲਤ ਤੇ ਸਰਕਾਰ ਖਿਲਾਫ ਸੰਘਰਸ਼ ਸ਼ੁਰੂ

Jun 29 2018 02:52 PM

ਲੁਧਿਆਣਾ ਹਲਕਾ ਸਮਰਾਲਾ ਦੀਆਂ ਸਾਰੀਆਂ ਹੀ ਪ੍ਰਮੁੱਖ ਸੜ•ਕਾਂ ਦੇ ਟੁੱਟ ਜਾਣ ਕਾਰਨ ਨਿੱਤ ਦਿਨ ਔਖੇ ਹੋ ਰਹੇ ਲੋਕਾਂ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਛੇੜ ਦਿੱਤਾ ਗਿਆ ਹੈ। ਸੜ•ਕਾਂ ਦੀ ਰਿਪੇਅਰ ਦੀ ਮੰਗ ਨੂੰ ਲੈ ਕੇ ਵਿੱਢੇ ਗਏ ਸੰਘਰਸ਼ ਦੇ ਦੌਰਾਨ ਅੱਜ ਇਲਾਕੇ ਦੀਆਂ ਦੋ ਦਰਜਨ ਤੋਂ ਵੀ ਵੱਧ ਸਮਾਜ ਸੇਵੀ ਜਥੇਬੰਦੀਆਂ ਦਾ ਇੱਕਠ ਸਰਕਾਰ ਵਿਰੁੱਧ ਸੜ•ਕਾਂ 'ਤੇ ਆ ਗਿਆ ਹੈ। ਸੜ•ਕਾਂ ਦੇ ਨਿਰਮਾਣ ਨੂੰ ਲੈ ਕੇ ਅਵੇਸਲੀ ਹੋਈ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਅੱਜ ਇਨ•ਾਂ ਜਥੇਬੰਦੀਆਂ ਨੇ ਸਵੇਰੇ 11 ਵਜੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਰੋਸ ਮਾਰਚ ਕੱਢਦੇ ਹੋਏ ਸ਼ਹਿਰ ਦੇ ਮੁੱਖ ਚੌਂਕ 'ਚ ਅਣਮਿੱਥੇ ਸਮੇਂ ਲਈ ਧਰਨਾ ਮਾਰਦੇ ਹੋਏ ਮੁਕੰਮਲ ਰੂਪ ਵਿੱਚ ਚੱਕਾ ਜਾਮ ਕਰ ਦਿੱਤਾ ਹੈ।  ਇਸ ਦੌਰਾਨ ਧਰਨਕਾਰੀਆਂ ਨੂੰ ਸੰਬੋਧਨ ਕਰਦਿਆ ਸਮਰਾਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਸਮਰਾਲਾ ਹਲਕੇ ਦੇ ਲੋਕਾਂ ਦੇ ਦੁੱਖ-ਦਰਦ ਨੂੰ ਸਮਝਣ ਦੀ ਬਜਾਏ ਉੱਲਟਾ ਜਾਣ-ਬੁੱਝ ਕੇ ਇਨ•ਾਂ ਸੜ•ਕਾਂ ਦੀ ਰਿਪੇਅਰ ਦੇ ਕੰਮ ਨੂੰ ਲਟਕਾ ਰਹੀ ਹੈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਉਹ ਅੱਜ ਅਣਮਿੱਥੇ ਸਮੇਂ ਲਈ ਡਟ ਕੇ ਧਰਨੇ 'ਤੇ ਬੈਠੇ ਹਨ ਅਤੇ ਸਾਰਾ ਟ੍ਰੈਫ਼ਿਕ ਉਦੋਂ ਤੱਕ ਜਾਮ ਰੱਖਿਆ ਜਾਵੇਗਾ, ਜਦੋਂ ਤੱਕ ਸਰਕਾਰ ਦਾ ਕੋਈ ਅਧਿਕਾਰੀ ਧਰਨੇ 'ਚ ਆ ਕੇ ਖੰਨਾ-ਸਮਰਾਲਾ ਮੁੱਖ ਸੜ•ਕ ਸਮੇਤ ਹੋਰ ਸੜ•ਕਾਂ ਦੀ ਰਿਪੇਅਰ ਸ਼ੁਰੂ ਕਰਾਉਣ ਦਾ ਐਲਾਨ ਨਹੀਂ ਕਰਦਾ।

  • Topics :

Related News