45 ਸਾਲਾਂ ਦੀ ਹੋ ਗਈ ਹੈ ਪਰ ਅੱਜ ਵੀ ਨੌਜਵਾਨਾਂ ਦੀ ਪਹਿਲੀ ਪਸੰਦ

Dec 20 2018 03:46 PM

ਅੱਜ ਮਾਹੀ ਗਿੱਲ ਦਾ 45ਵਾਂ ਜਨਮ ਦਿਨ ਹੈ। ਬੇਸ਼ੱਕ ਉਹ 45 ਸਾਲਾਂ ਦੀ ਹੋ ਗਈ ਹੈ ਪਰ ਅੱਜ ਵੀ ਨੌਜਵਾਨਾਂ ਦੀ ਪਹਿਲੀ ਪਸੰਦ ਹੈ। ਉਹ ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲ ਜਿੱਤ ਲੈਂਦੀ ਹੈ। 45ਵਾਂ ਜਨਮ ਦਿਨ ਮਨਾ ਰਹੀ ਮਾਹੀ ਗਿੱਲ, ਵੇਖੋ ਖੂਬਸੂਰਤ ਤਸਵੀਰਾਂ ਉਸ ਨੇ ‘ਸਾਹਿਬ, ਬੀਵੀ ਔਰ ਗੈਂਗਸਟਰ’, ‘ਦੇਵ ਡੀ’ ਤੇ ‘ਪਾਨ ਸਿੰਘ ਤੋਮਰ’ ਫਿਲਮਾਂ ਤੇ ਵੈੱਬ ਸੀਰੀਜ਼ ‘ਅਪਹਰਣ’ ਵਿੱਚ ਬਿਹਤਰ ਅਦਾਕਾਰੀ ਦਿਖਾਈ। ਚੰਡੀਗੜ੍ਹ ਵਿੱਚ ਜੰਮੀ ਮਾਹੀ ਗਿੱਲ ਦਾ ਅਸਲ ਨਾਂ ਰਿੰਪੀ ਕੌਰ ਗਿੱਲ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਾਹੀ ਗਿੱਲ ਦਾ ਤਲਾਕ ਹੋ ਚੁੱਕਿਆ ਹੈ ਉਸ ਨੇ ਆਪਣੇ ਘਰਦਿਆਂ ਖਿਲਾਫ ਜਾ ਕੇ 17 ਸਾਲਾਂ ਦੀ ਉਮਰ ਵਿੱਚ ਵਿਆਹ ਕਰਵਾਇਆ ਪਰ ਬਾਅਦ ਵਿੱਚ ਆਪਸੀ ਸਹਿਮਤੀ ਨਾਲ ਪਤੀ ਤੋਂ ਤਲਾਕ ਲੈ ਲਿਆ ਸੀ। ਉਹ ਕਦੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ ਪਰ ਹੁਣ ਉਹ ਇਸ ਲਈ ਰੱਬ ਦਾ ਧੰਨਵਾਦ ਕਰਦੀ ਹੈ। ਉਹ ਕਹਿੰਦੀ ਹੈ ਕਿ ਜੇ ਉਹ ਅਦਾਕਾਰਾ ਨਾ ਹੁੰਦੀ ਤਾਂ ਸ਼ਾਇਦ ਕੁੱਕ ਹੁੰਦੀ। ਉਸ ਨੂੰ ਖਾਣਾ ਬਣਾਉਣਾ ਕਾਫੀ ਪਸੰਦ ਹੈ।

  • Topics :

Related News