ਅਰਮਾਨ ਕੋਹਲੀ ਗ੍ਰਿਫ਼ਤਾਰ

Dec 21 2018 03:42 PM

ਮੁੰਬਈ:

ਅਰਮਾਨ ਕੋਹਲੀ ਦੇ ਵਿਵਾਦਾਂ ਦੀ ਲਿਸਟ ਦਿਨ-ਬ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਪਹਿਲਾ ਗਰਲਫੈ੍ਰਂਡ ਦੇ ਨਾਲ ਕੁੱਟਮਾਰ ਦਾ ਇਲਜ਼ਾਮ ‘ਚ ਉਹ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਹੁਣ ਕੋਹਲੀ ਨੂੰ ਪੁਲਿਸ ਨੇ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਰੱਖਣ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਸ ਸਾਲ ‘ਚ ਅਰਮਾਨ ਕੋਹਲੀ ਦੂਜੀ ਵਾਰ ਜੇਲ੍ਹ ਦੀ ਹਵਾ ਖਾ ਚੁੱਕੇ ਹਨ। 46 ਸਾਲਾ ਦੇ ਅਰਮਾਨ ਕੋਲ ਪੁਲਿਸ ਨੇ ਗੈਰ-ਕਾਨੂੰਨੀ ਤਰੀਕੇ ਨਾਲ 41 ਬੋਤਲਾਂ ਸਕੌਚ ਵਹਿਸਕੀ ਬਰਾਮਦ ਕੀਤੀ ਹੈ, ਜਦਕਿ ਨਿਯਮਾਂ ਮੁਤਾਬਕ ਇੱਕ ਵਿਅਕਤੀ 12 ਬੋਲਤਾਂ ਤੋਂ ਜ਼ਿਆਦਾ ਬੋਤਲਾਂ ਨਹੀਂ ਰੱਖ ਸਕਦਾ। ਇਨਾਂ ਹੀ ਨਹੀਂ ਸਫਰ ਸਮੇਂ 2 ਬੋਤਲ ਤੋਂ ਜ਼ਿਆਦਾ ਸ਼ਰਾਬ ਰੱਖਣਾ ਵੀ ਅਪਰਾਧਿਕ ਮਾਮਲੇ ‘ਚ ਆ ਜਾਂਦਾ ਹੈ। ਸੀਨੀਅਰ ਅਧਿਕਾਰੀ ਮੁਤਾਬਕ, ਇੰਨੀ ਜ਼ਿਆਦਾ ਸ਼ਰਾਬ ਰੱਖਣ ਦੇ ਆਰੋਪ ‘ਚ Under section 63(E) of Bombay Liquor Prohibition Act, 1949 ਤਹਿਤ ਅਰਮਾਨ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

  • Topics :

Related News