ਫ਼ਿਲਮਕਾਰ ਮ੍ਰਿਣਾਲ ਸੇਨ ਦਾ 95 ਸਾਲ ਦੀ ਉਮਰ 'ਚ ਦੇਹਾਂਤ

Dec 31 2018 03:36 PM

ਕੋਲਕਾਤਾ:

ਬੰਗਲਾ ਫ਼ਿਲਮਾਂ ਦੇ ਪ੍ਰਸਿੱਧ ਫ਼ਿਲਮਕਾਰ ਮ੍ਰਿਣਾਲ ਸੇਨ ਦਾ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਮ੍ਰਿਣਾਲ ਨੇ ਐਤਵਾਰ ਸਵੇਰ ਕਰੀਬ ਸਾਢੇ ਦਸ ਵਜੇ ਕੋਲਕਾਤਾ ਦੇ ਭਵਾਨੀਪੋਰ 'ਚ ਆਖਰੀ ਸਾਹ ਲਏ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਸਾਲ 1981 'ਚ ਪਦਮ ਭੂਸ਼ਣ ਤੇ 2005 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਮ੍ਰਿਣਾਲ 1998 ਤੋਂ 2000 ਤੱਕ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। 1955 'ਚ ਮ੍ਰਿਣਾਲ ਸੇਨ ਨੇ ਪਹਿਲੀ ਫੀਚਰ ਫਿਲਮ 'ਰਾਤਭਰ' ਬਣਾਈ। ਉਨ੍ਹਾਂ ਦੀ ਅਗਲੀ ਫਿਲਮ 'ਨੀਲ ਆਕਾਸ਼ੇਰ ਨੀਚੇ' ਨਾਲ ਉਨ੍ਹਾਂ ਨੂੰ ਪਛਾਣ ਮਿਲੀ ਤੇ ਤੀਜੀ ਫਿਲਮ 'ਬਾਇਸ਼ੇ ਸ਼੍ਰਾਵਣ' ਨੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਸਥਾਪਤ ਕੀਤਾ। ਮ੍ਰਿਣਾਲ ਦੇ ਦੇਹਾਂਤ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ ਮ੍ਰਿਣਾਲ ਦੀ ਮੌਤ ਨਾਲ ਫ਼ਿਲਮ ਜਗਤ ਨੂੰ ਵੱਡਾ ਨੁਕਸਾਨ ਹੋਇਆ। ਉਨ੍ਹਾਂ ਮ੍ਰਿਣਾਲ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟਾਈ।

  • Topics :

Related News