ਕਾਦਰ ਖ਼ਾਨ ਇਸ ਦੁਨੀਆ ਨੂੰ ਅਲਵੀਦਾ ਕਹਿ ਗਏ

Jan 01 2019 03:35 PM

ਮੁੰਬਈ:

ਬਾਲੀਵੁੱਡ ਐਕਟਰ ਕਾਦਰ ਖ਼ਾਨ (81 ਸਾਲ) ਇਸ ਦੁਨੀਆ ਨੂੰ ਅਲਵੀਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਕੀਤੀ ਹੈ। ਕਾਦਰ ਖ਼ਾਨ ਦਾ ਇਲਾਜ਼ ਕੈਨੇਡਾ `ਚ ਹੋ ਰਿਹਾ ਸੀ। ਉਨ੍ਹਾਂ ਦੀ ਯਾਦਾਸ਼ਤ ਵੀ ਚਲੇ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਚਲਣ `ਚ ਵੀ ਤਕਲੀਫ ਮਹਿਸੂਸ ਕਰਦੇ ਸੀ ਜਿਸ ਕਾਰਨ ਉਨ੍ਹਾਂ ਦੀ ਗੋਢੀਆਂ ਦੀ ਸਰਜ਼ਰੀ ਹੋਈ ਸੀ। ਇਸ ਖ਼ਬਰ ਦੇ ਨਾਲ ਬਾਲੀਵੁੱਡ ਜਗਤ `ਚ ਸ਼ੋਕ ਦੀ ਲਗਿਰ ਹੈ। ਨਵਾਂ ਸਾਲ ਬਾਲੀਵੁੱਡ ਨੂੰ ਕਦੇ ਨਾ ਪੂਰੀ ਹੋਣ ਵਾਲੀ ਕਮੀ ਦੇ ਗਿਆ ਹੈ।

  • Topics :

Related News