ਮਹਿਮਾ ਚੌਧਰੀ ਵੀ ਪੈਸਿਆਂ ਬਦਲੇ ਸੋਸ਼ਲ ਮੀਡੀਆ 'ਤੇ ਸਿਆਸੀ ਪਾਰਟੀਆਂ ਦੇ ਏਜੰਡੇ ਚਲਾਉਣ ਲਈ ਤਿਆਰ ਹੁੰਦੀ ਨਜ਼ਰ ਆਈ

Feb 20 2019 03:33 PM

ਨਵੀਂ ਦਿੱਲੀ:

ਕੋਬਰਾ ਪੋਸਟ ਨਾਂ ਦੀ ਵੈੱਬਸਾਈਟ ਨੇ ਬਾਲੀਵੁੱਡ ਤੇ ਟੈਲੀਵਿਜ਼ਨ ਜਗਤ ਦੇ ਤਕਰੀਬਨ 36 ਕਲਾਕਾਰਾਂ ਦਾ ਸਟਿੰਗ ਕਰਦਿਆਂ ਦਾਅਵਾ ਕੀਤਾ ਕਿ ਉਹ ਪੈਸੇ ਬਦਲੇ ਸਿਆਸੀ ਪਾਰਟੀਆਂ ਲਈ ਝੂਠਾ ਪ੍ਰਚਾਰ ਕਰ ਸਕਦੇ ਹਨ। ਇਸ ਸਟਿੰਗ ਆਪ੍ਰੇਸ਼ਨਾਂ ਦੇ ਸਾਹਮਣੇ ਆਉਣ ਮਗਰੋਂ ਬਾਲੀਵੁੱਡ ਵਿੱਚ ਭੂਚਾਲ ਆ ਗਿਆ ਹੈ। ਇਨ੍ਹਾਂ ਸਟਿੰਗ ਆਪ੍ਰੇਸ਼ਨਜ਼ ਵਿੱਚੋਂ ਇੱਕ ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਪਰਦੇਸ' ਫ਼ਿਲਮ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਵੀ ਪੈਸਿਆਂ ਬਦਲੇ ਸੋਸ਼ਲ ਮੀਡੀਆ 'ਤੇ ਸਿਆਸੀ ਪਾਰਟੀਆਂ ਦੇ ਏਜੰਡੇ ਚਲਾਉਣ ਲਈ ਤਿਆਰ ਹੁੰਦੀ ਨਜ਼ਰ ਆਈ। ਇਨ੍ਹਾਂ ਸਟਿੰਗ ਵੀਡੀਓਜ਼ ਨੂੰ ਆਪ੍ਰੇਸ਼ਨ ਕੈਰੀਓਕੇ ਦੇ ਨਾਂ ਹੇਠ ਜਾਰੀ ਕੀਤਾ ਗਿਆ, ਜਿਸ ਵਿੱਚ ਕਈ ਸਿਤਾਰਿਆਂ ਦੀ ਅਸਲੀਅਤ ਬਾਹਰ ਆ ਰਹੀ ਹੈ। ਸਟਿੰਗ ਆਪ੍ਰੇਸ਼ਨ ਵਿੱਚ ਜਦ ਮਹਿਮਾ ਚੌਧਰੀ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਔਰਤ ਪੱਖੀ ਯੋਜਨਾਵਾਂ ਦਾ ਪ੍ਰਚਾਰ ਕਰਨਾ ਹੋਵੇਗਾ, ਤਾਂ ਉਹ ਵੀ ਰਜ਼ਾਮੰਦ ਹੁੰਦੀ ਵਿਖਾਈ ਦਿੱਤੀ। ਰਿਪੋਰਟਰ ਨੇ ਉਸ ਨੂੰ ਕਿਹਾ ਕਿ ਜਿਵੇਂ ਪੁਲ ਡਿੱਗਣ ਤੇ ਕਠੂਆ ਰੇਪ ਦੇ ਮੁੱਦੇ 'ਤੇ ਵਿਰੋਧੀ ਸਵਾਲ ਕਰਦੇ ਹਨ ਕਿ ਮੋਦੀ ਕਿਓਂ ਨਹੀਂ ਬੋਲ ਰਹੇ ਤਾਂ ਤੁਹਾਡਾ ਟਵੀਟ ਜਾਵੇਗਾ ਕਿ ਪ੍ਰਾਈਮ ਮਿਨਿਸਟਰ ਦਾ ਰੇਪ ਨਾਲ ਕੀ ਮਤਲਬ, ਕੀ ਲੈਣ-ਦੇਣ? ਇਸ 'ਤੇ ਚੌਧਰੀ ਨੇ ਕਿਹਾ ਕਿ ਅੱਛਾ ਮਤਲਬ ਸਪੋਰਟ ਕਰਨਾ ਹੈ। ਰਿਪੋਰਟ ਕਹਿੰਦਾ ਹੈ ਕਿ ਜਦ ਉਹ ਸਰਕਾਰ ਨੂੰ ਘੇਰਦੇ ਹਨ ਤਾਂ ਤੁਹਾਨੂੰ ਬਚਾਅ ਕਰਨਾ ਹੈ। ਜਦ ਰਿਪੋਰਟਰ ਉਸ ਨੂੰ ਕਹਿੰਦਾ ਹੈ ਕਿ ਬਾਕੀ ਦੋਵਾਂ ਵਿੱਚ ਤੁਸੀਂ ਸਹਿਜ ਹੋ ਤਾਂ ਉਹ ਕਹਿੰਦੀ ਹੈ ਕਿ ਹਾਂ, ਨਹੀਂ ਨਹੀਂ ਠੀਕ ਹੈ। ਇੰਨਾ ਹੀ ਨਹੀਂ, ਜਦ ਰਿਪੋਰਟਰ ਮਹਿਮਾ ਚੌਧਰੀ ਨੂੰ ਇਸ ਕੰਮ ਬਦਲੇ ਰਕਮ ਪੁੱਛਦਾ ਹੈ ਤਾਂ ਉਹ ਇੱਕ ਕਰੋੜ ਰੁਪਏ ਹਰ ਮਹੀਨੇ ਜਵਾਬ ਦਿੰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਸਾਰੇ ਭੱਜ ਗਏ ਪੈਸੇ ਲੈ ਕੇ, ਸਾਰੀਆਂ ਪਾਲਿਸੀ ਗ਼ਲਤ ਹਨ। ਰਿਪੋਰਟਰ ਅਦਾਕਾਰਾ ਨੂੰ ਵਰਜਦਿਆਂ ਕਹਿੰਦਾ ਹੈ ਕਿ ਤੁਸੀਂ ਇਹ ਸਭ ਟਵੀਟ ਨਾ ਕਰ ਦੇਣਾ। ਇਸ 'ਤੇ ਚੌਧਰੀ ਨੇ ਕਿਹਾ ਕਿ ਜੇਕਰ ਤੁਸੀਂ ਵਾਜਬ ਕੀਮਤ ਨਾ ਦਿੱਤੀ ਤਾਂ ਮੈਂ ਕਾਂਗਰਸ ਵੱਲੋਂ ਕਰ ਦਿਆਂਗੀ। ਮਹਿਮਾ ਚੌਧਰੀ ਇਹ ਵੀ ਕਹਿੰਦੀ ਦਿਖਾਈ ਦਿੱਤੀ ਹੈ ਕਿ ਉਹ ਕਾਂਗਰਸ ਨੂੰ ਦੁੱਗਣਾ ਕਹੇਗੀ ਤੇ ਫਿਰ ਭਾਅ ਬਣਾਵੇਗੀ।

 

  • Topics :

Related News