ਫ਼ਿਲਮ ‘ਚ ਕੰਮ ਕਰਨ ਦੀ ਫੀਸ 24 ਕਰੋੜ ਰੁਪਏ ਮੰਗੀ

Mar 25 2019 03:50 PM

ਮੁੰਬਈ:

ਕੰਗਨਾ ਰਨੌਤ ਨੇ ਹਾਲ ਹੀ ‘ਚ ਆਪਣੀ ਅਗਲੀ ਫ਼ਿਲਮ, ਜੋ ਇੱਕ ਬਾਇਓਪਿਕ ਹੈ ਦਾ ਐਲਾਨ ਕੀਤਾ ਹੈ। ਜੀ ਹਾਂ, ਇਹ ਬਾਇਓਪਿਕ ਕਿਸੇ ਹੋਰ ਦੀ ਨਹੀ ਸਗੋਂ ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਅਦਾਕਾਰਾ ਜੈਲਲਿਤਾ ਦੀ ਹੈ। ਜਿਸ ਬਾਰੇ ਹੁਣ ਖ਼ਬਰ ਹੈ ਕਿ ਕੰਗਨਾ ਨੇ ਇਸ ਫ਼ਿਲਮ ‘ਚ ਕੰਮ ਕਰਨ ਦੀ ਫੀਸ 24 ਕਰੋੜ ਰੁਪਏ ਮੰਗੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਫ਼ਿਲਮ ਲਈ ਉਸ ਦੀ ਫੀਸ ਦੀ ਮੰਗ ਪੂਰੀ ਵੀ ਕੀਤੀ ਜਾ ਰਹੀ ਹੈ। ਕੰਗਨਾ ਨੂੰ ਫ਼ਿਲਮ ਦੇ ਲਈ 24 ਕਰੋੜ ਰੁਪਏ ਮਿਲ ਰਹੇ ਹਨ। ਕੰਗਨਾ ਹਮੇਸ਼ਾ ਹੀ ਬਾਲੀਵੁੱਡ ‘ਚ ਐਕਟਰਸ ਨੂੰ ਮਿਲਣ ਵਾਲੀ ਫੀਸ ‘ਚ ਹੋਣ ਵਾਲੇ ਭੇਦਭਾਅ ਖਿਲਾਫ ਆਵਾਜ਼ ਬੁਲੰਦ ਕਰਦੀ ਰਹੀ ਹੈ। ‘ਜਯਾ’ ਫ਼ਿਲਮ ਦੇ ਲਈ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਕੰਗਨਾ ਇੰਡਸਟਰੀ ‘ਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਐਕਟਰਸ ਬਣ ਗਈ ਹੈ। ਇਸ ਫ਼ਿਲਮ ਨੂੰ ਹਿੰਦੀ ‘ਚ ‘ਜਯਾ’ ਅਤੇ ਤਮਿਲ ‘ਚ ‘ਪੁਰਾਚੀ ਥਲਾਈਵਾ’ ਦੇ ਨਾਂਅ ਨਾਲ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦਾ ਡਾਇਰੈਕਸ਼ਨ ਏਐਲ ਵਿਜੈ ਕਰਨਗੇ।

  • Topics :

Related News