ਦਿਸ਼ਾ ਪਟਾਨੀ ਹੁਣ ਆਪਣੀ ਅਗਲੀ ਫ਼ਿਲਮ ‘ਮੰਗਲ’ ਦੀ ਸ਼ੂਟਿੰਗ ‘ਚ ਰੁੱਝ ਗਈ

May 08 2019 04:33 PM

ਮੁੰਬਈ: ‘

ਭਾਰਤ’ ਤੋਂ ਬਾਅਦ ਦਿਸ਼ਾ ਪਟਾਨੀ ਹੁਣ ਆਪਣੀ ਅਗਲੀ ਫ਼ਿਲਮ ‘ਮੰਗਲ’ ਦੀ ਸ਼ੂਟਿੰਗ ‘ਚ ਰੁੱਝ ਗਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦਿਸ਼ਾ ਸਾਰੀ ਟੀਮ ਨਾਲ ਮੌਰੀਸ਼ਸ ‘ਚ ਕਰ ਰਹੀ ਹੈ। ਦਿਸ਼ਾ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਫ਼ਿਲਮ ਦੇ ਸੈੱਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ‘ਚ ਉਸ ਨਾਲ ਸ਼ਰਟਲੈੱਸ ਹੋਏ ਆਦਿੱਤਿਆ ਰਾਏ ਕਪੂਰ ਨਜ਼ਰ ਆ ਰਹੇ ਹਨ। ਦਿਸ਼ਾ ਨੇ ਫੋਟੋ ਸ਼ੇਅਰ ਕਰਦੇ ਹੋਏ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਇਸ ਦੇ ਨਾਲ ਹੀ ਉਹ ਆਦਿੱਤਿਆ ਨਾਲ ਮਸਤੀ ਦੇ ਮੂਡ ‘ਚ ਵੀ ਨਜ਼ਰ ਆ ਰਹੀ ਹੈ। ਤਸਵੀਰ ‘ਚ ਦਿਸ਼ਾ ਨੇ ਡਾਈਵਿੰਗ ਸੂਟ ਪਾਇਆ ਹੋਇਆ ਹੈ। ਇਸ ਨੂੰ ਦੇਖ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਉਸ ਨੇ ਡਾਈਵਿੰਗ ਦੀ ਟ੍ਰੇਨਿੰਗ ਲਈ ਹੈ। ਫ਼ਿਲਮ ਦੀ ਡਾਇਰੈਕਸ਼ਨ ਮੋਹਿਤ ਸੂਰੀ ਕਰ ਰਹੇ ਹਨ। ਫ਼ਿਲਮ ‘ਚ ਅਨਿਲ ਕਪੂਰ ਵੀ ਅਹਿਮ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਰੀਵੈਂਜ ਡ੍ਰਾਮਾ ਹੈ ਜਿਸ ਨੂੰ ਵੱਖ-ਵੱਖ ਲੋਕੇਸ਼ਨਸ ‘ਤੇ ਸ਼ੂਟ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਨੂੰ ਤਿੰਨ ਪਿੰਡਾਂ ‘ਚ ਪੂਰਾ ਕੀਤਾ ਗਿਆ ਸੀ।

  • Topics :

Related News