ਸ੍ਰੀਦੇਵੀ ਦੀ ਆਖਰੀ ਫ਼ਿਲਮ ‘ਮੌਮ’ ਰਿਲੀਜ਼

May 13 2019 01:40 PM

ਮੁੰਬਈ:

ਚੀਨ ‘ਚ ਸ਼ੁੱਕਰਵਾਰ ਨੂੰ ਸ੍ਰੀਦੇਵੀ ਦੀ ਆਖਰੀ ਫ਼ਿਲਮ ‘ਮੌਮ’ ਰਿਲੀਜ਼ ਹੋਈ ਅਤੇ ਇਹ ਪਲ ਬੋਨੀ ਕਪੂਰ ਅਤੇ ਉਸ ਦੇ ਪਰਿਵਾਰ ਲਈ ਬੇਹੱਦ ਭਾਵੁਕ ਸੀ। ਸ਼੍ਰੀਦੇਵੀ ਦੇ ਪਤੀ ਅਤੇ ਫ਼ਿਲਮ ਪ੍ਰੋਡਿਊਸਰ ਬੋਨੀ ਕਪੂਰ ਨੇ ਟਵੀਟ ਕੀਤਾ, “ਅੱਜ ਚੀਨ ‘ਚ ਮੌਮ ਰਿਲੀਜ਼ ਹੋਈ ਹੈ। ਮੇਰੇ ਲਈ ਇਹ ਬੇਹੱਦ ਭਾਵਨਾਤਮਕ ਪਲ ਹੈ। ਸ੍ਰੀ ਦੀ ਆਖਰੀ ਫ਼ਿਲਮ ਨੂੰ ਇਸ ਪੱਧਰ ਤਕ ਪਹੁੰਚਾਉਣ ਲਈ ਜ਼ੀ ਸਟੂਡਿਓ ਦਾ ਧੰਨਵਾਦ।” ਰਵੀ ਉਦੇਵਰ ਵੱਲੋਂ ਡਾਇਰੈਕਟ ਇਸ ਫ਼ਿਲਮ ‘ਚ ਸ੍ਰੀਦੇਵੀ ਨੂੰ ਅਜਿਹਾ ਮਾਂ ਦਾ ਕਿਰਦਾਰ ਪਲੇਅ ਕੀਤਾ ਸੀ ਜੋ ਸੌਤੇਲੀ ਧੀ ਨੂੰ ਨਿਆਂ ਦਵਾਉਣ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੀ ਹੈ। ਫ਼ਿਲਮ ‘ਚ ਪਾਕਿਸਤਾਨੀ ਅਦਾਕਾਰਾ ਸਜਲ ਅਲੀ ਨੇ ਇਸ ਕਿਰਦਾਰ ਨੂੰ ਪਲੇਅ ਕੀਤਾ ਸੀ ਜਿਸ ਨਾਲ ਗੈਂਗਰੇਪ ਹੁੰਦਾ ਹੈ। ਫ਼ਿਲਮ ਨੇ ਚੀਨ ਦੇ ਬਾਕਸ ਆਫਿਸ ‘ਤੇ ਪਹਿਲੇ ਦਿਨ ਚੰਗਾ ਪ੍ਰਦਰਸ਼ਨ ਕੀਤਾ ਹੈ। ਪਹਿਲੇ ਹੀ ਦਿਨ ਫ਼ਿਲਮ ਨੇ 11.47 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਹੈ। ਚੀਨ ‘ਚ ਡੈਬਿਊ ਕਰਨ ਵਾਲੀ ਫ਼ਿਲਮਾਂ ‘ਚ ਇਹ ਕਲੈਕਸ਼ਨ ਚੌਥੇ ਨੰਬਰ ‘ਤੇ ਹੈ। ਸ੍ਰੀਦੇਵੀ ਨੂੰ ਇਸ ਫ਼ਿਲਮ ‘ਚ ਨਿਭਾਏ ਕਿਰਦਾਰ ਲਈ ਮੌਤ ਤੋਂ ਬਾਅਦ ਬੈਸਟ ਐਕਟਰਸ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਇਸ ਫ਼ਿਲਮ ਇਸ ਤੋਂ ਪਹਿਲਾਂ 40 ਖੇਤਰਾਂ ‘ਚ ਰਿਲੀਜ਼ ਹੋ ਚੁੱਕੀ ਹੈ।

  • Topics :

Related News