ਕੰਗਨਾ ਨੇ ਮੋਦੀ ਦੀ ਜਿੱਤ ਤੋਂ ਇੱਕ ਪਾਰਟੀ ਰੱਖੀ

May 25 2019 04:02 PM

ਮੁੰਬਈ:

ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ ‘ਚ ਬੀਜੇਪੀ ਨੇ ਭਾਰੀ ਬਹੁਮਤ ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਮੋਦੀ ਨੂੰ ਵਧਾਈਆਂ ਮਿਲ ਰਹੀ ਹੈ। ਅਜਿਹੇ ‘ਚ ਮਣੀਕਰਨੀਕਾ ਸਟਾਰ ਕੰਗਨਾ ਰਨੌਤ ਨੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ ਪੀਐਮ ਮੋਦੀ ਦੀ ਜਿੱਤ ਨਾਲ ਉਹ ਚੰਨ ‘ਤੇ ਹਨ। ਕੰਗਨਾ ਨੇ ਮੋਦੀ ਦੀ ਜਿੱਤ ਤੋਂ ਉਨ੍ਹਾਂ ਲਈ ਇੱਕ ਪਾਰਟੀ ਰੱਖੀ ਗਈ ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਪੋਸਟ ਕੀਤੀਆਂ। ਇਸਦੇ ਨਾਲ ਹੀ ਕੰਗਨਾ ਦੀ ਟੀਮ ਨੇ ਮੋਦੀ ਦੇ ਲਈ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਪੋਸਟ ਵੀ ਲਿਖੀ ਹੈ। ਕੰਗਨਾ ਨੇ ਆਪਣੇ ਕੁਝ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਲਈ ਇਸ ਪਾਰਟੀ ਦਾ ਖਾਣਾ ਖੁਦ ਤਿਆਰ ਕੀਤਾ। ਜਿਸ ਬਾਰੇ ਕੰਗਨਾ ਦੀ ਭੈਣ ਰੰਗੋਲੀ ਨੇ ਫ਼ੋਟੋਆਂ ਸ਼ੇਅਰ ਕਰਦੇ ਹੋਏ ਲਿਖੀਆ ਕਿ ਅਜਿਹੇ ਘੱਟ ਹੀ ਮੌਕੇ ਹਨ ਜਦੋਂ ਕੰਗਨਾ ਖਾਣਾ ਬਣਾਉਂਦੀ ਹੈ, ਜਦੋਂ ਉਹ ਕਾਫੀ ਖੁਸ਼ ਹੁੰਦੀ ਹੈ ਉਹ ਉਦੋਂ ਹੀ ਖਾਣਾ ਬਣਾਉਂਦੀ ਹੈ। ਨਰੇਂਦਰ ਮੋਦੀ ਜੀ ਦੀ ਜਿੱਤ ਦੀ ਖੁਸ਼ੀ ‘ਚ ਅੱਜ ਉਸਨੇ ਸਾਨੂੰ ਚਾਹ ਅਤੇ ਪਕੌੜਿਆਂ ਦੀ ਟ੍ਰੀਟ ਦਿੱਤੀ ਹੈ।

  • Topics :

Related News