ਕੰਗਨਾ ਰਨੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਸੰਮਨ ਜਾਰੀ

Jun 26 2019 04:12 PM

ਮੁੰਬਈ:

ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਐਕਟਰਸ ਕੰਗਨਾ ਰਨੌਤ ਤੇ ਆਦਿੱਤਿਆ ਪੰਚੋਲੀ ‘ਚ ਕਾਨੂੰਨੀ ਜੰਗ ਛਿੜ ਚੁੱਕੀ ਹੈ। ਕੰਗਨਾ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ‘ਚ ਜਨਤਕ ਤੌਰ ‘ਤੇ ਆਦਿੱਤਿਆ ‘ਤੇ ਕੁਝ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਐਕਟਰ ਨੇ ਉਸ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਸੀ। ਹੁਣ ਇੱਕ ਵਾਰ ਫੇਰ ਅੰਧੇਰੀ ਮੈਜਿਸਟ੍ਰੈਟ ਕੋਰਟ ਨੇ ਐਕਟਰਸ ਕੰਗਨਾ ਰਨੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਸੰਮਨ ਜਾਰੀ ਕੀਤਾ ਹੈ। ਇਹ ਸੰਮਨ ਐਕਟਰ ਆਦਿੱਤਿਆ ਪੰਚੋਲੀ ਵੱਲੋਂ 2017 ‘ਚ ਅਪਰਾਧਕ ਮਾਮਲੇ ‘ਚ ਦਿੱਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ। 2017 ‘ਚ ਕੰਗਨਾ ਨੇ ਦੱਸਿਆ ਸੀ ਕਿ ਐਕਟਰ ਨਾਲ ਆਪਣੇ ਰਿਸ਼ਤਿਆਂ ਤੇ ਕਿਵੇਂ ਸਰੀਰਕ ਤੌਰ ਤੇ ਮਾਨਸਿਕ ਪੀੜ ਤੋਂ ਲੰਘੀ ਸੀ। ਇਸ ਸਿਲਸਿਲੇ ‘ਚ ਐਕਟਰ ਦੇ ਵਕੀਲ ਸਿਦੱਕੀ ਨੂੰ 26 ਸਤੰਬਰ 2017 ‘ਚ ਇਹ ਨੋਟਿਸ ਮਿਲਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਤੋਂ ਇਲਾਵਾ ਕਿਸੇ ਪੀੜਤਾ ਮਹਿਲਾ ਨੂੰ ਮਾਨਹਾਨੀ ਦਾ ਦਾਅਵਾ ਕਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਕਰਵਾਉਣ ਦਾ ਐਡੀਸ਼ਨਲ ਫਾਇਦਾ ਕਿਸੇ ਆਦਮੀ ਨੂੰ ਨਹੀਂ ਮਿਲਿਆ ਹੈ।

  • Topics :

Related News