ਫ਼ਿਲਮ ‘ਕੇਸਰੀ’ ਜਾਪਾਨ ‘ਚ ਅਗਸਤ ‘ਚ ਰਿਲੀਜ਼ ਹੋਵੇਗੀ

Jun 25 2019 04:37 PM

ਮੁੰਬਈ:

ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ‘ਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਜਾਪਾਨ ‘ਚ ਅਗਸਤ ‘ਚ ਰਿਲੀਜ਼ ਹੋਵੇਗੀ। ਅਕਸ਼ੇ ਨੇ ਇੱਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਸੋਮਵਾਰ ਨੂੰ ਅਕਸ਼ੇ ਨੇ ਪੋਸਟ ਕੀਤਾ, “ਕੇਸਰੀ ਹੁਣ ਤਕ ਲੜੀ ਗਈ ਬਹਾਦਰ ਲੜਾਈਆਂ ਵਿੱਚੋਂ ਇੱਕ ‘ਤੇ ਬਣੀ ਫ਼ਿਲਮ ਹੈ। 10000 ਹਮਲਾਵਰਾਂ ਖਿਲਾਫ 21 ਸਿੱਖ ਸੈਨਿਕ 16 ਅਗਸਤ, 1029 ਨੂੰ ਜਾਪਾਨ ‘ਤੇ ਜਿੱਤ ਹਾਸਲ ਕਰਨ ਲਈ ਤਿਆਰ ਹਨ।” ਅਨੁਰਾਗ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ‘ਚ ਪਰੀਨੀਤੀ ਚੋਪੜਾ ਵੀ ਹੈ। ਫ਼ਿਲਮ ਨੇ ਭਾਰਤ ‘ਚ ਚੰਗਾ ਪ੍ਰਦਰਸ਼ਨ ਕੀਤਾ। ਅਜਿਹੇ ‘ਚ ਮੇਕਰਸ ਨੂੰ ਉਮੀਦ ਹੈ ਕਿ ਫ਼ਿਲਮ ਜਾਪਾਨ ‘ਚ ਵੀ ਔਡੀਅੰਸ ਦਾ ਓਨਾ ਹੀ ਪਿਆਰ ਮਿਲੇਗਾ। ਜ਼ੀ ਸਟੂਡੀਓ ਇੰਰਟਨੈਸ਼ਨਲ ਨੇ ਫ਼ਿਲਮ ਨੂੰ ਦੁਨੀਆ ਦੇ 55 ਖੇਤਰਾਂ ‘ਚ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲਈ ਹੈ। ਫਿਲਹਾਲ ਜਾਪਾਨ ‘ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 'ਪੈਡਮੈਨ' ਤੋਂ ਬਾਅਦ ਅਕਸੇ ਦੀ ਇਹ ਦੂਜੀ ਫ਼ਿਲਮ ਹੈ ਜੋ ਇੱਥੇ ਰਿਲੀਜ਼ ਹੋਵੇਗੀ।

  • Topics :

Related News