100 ਸਵਾਲ ਪੁੱਛੇ ਗਏ

Apr 20 2019 03:13 PM

ਪਠਾਨਕੋਟ

ਕਠੂਆ ਜ਼ਬਰ ਜ਼ਨਾਹ ਅਤੇ ਕਤਲ ਕਾਂਡ 'ਚ ਅੱਜ ਆਖ਼ਰੀ ਕਥਿਤ ਦੋਸ਼ੀ ਅਨੰਦ ਦੱਤਾ ਨੂੰ ਅਦਾਲਤ ਵਲੋਂ 16 ਗਵਾਹਾਂ ਦੀਆਂ ਗਵਾਹੀਆਂ ਪੜ੍ਹ ਕੇ ਸੁਣਾਈਆਂ ਗਈਆਂ ਅਤੇ ਉਸ ਕੋਲੋਂ 100 ਸਵਾਲ ਪੁੱਛੇ ਗਏ | ਜ਼ਿਕਰਯੋਗ ਹੈ ਕਿ ਕੋਰਟ ਵਿਚ ਕੁੱਲ 114 ਗਵਾਹਾਂ ਨੇ ਆਪਣੀਆਂ ਗਵਾਹੀਆਂ ਦਰਜ ਕਰਵਾਈਆਂ ਸਨ ਅਤੇ 400 ਸਵਾਲ ਪੁੱਛੇ ਗਏ ਸਨ | ਇਸ ਕਥਿਤ ਦੋਸ਼ੀ ਨੂੰ ਵੀ 114 ਗਵਾਹਾਾ ਦੀਆਂ ਗਵਾਹੀਆਂ ਪੜ੍ਹ ਕੇ ਸੁਣਾਈਆਂ ਜਾਣਗੀਆਂ ਅਤੇ ਇਸ ਤੋਂ ਵੀ 400 ਸਵਾਲ ਪੁੱਛੇ ਜਾਣਗੇ |

  • Topics :

Related News