ਸਾਧੂ ਦੇ ਭੇਸ ‘ਚ ਆਏ ਚਾਰ ਲੋਕਾਂ ਨੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ

Aug 13 2019 03:46 PM

ਰੋਪੜ:

ਸੋਮਵਾਰ ਰੋਪੜ ‘ਚ ਇੱਕ ਬੱਚਾ ਅਗਵਾ ਕਰਨ ਦੀ ਕੋਸ਼ਿਸ਼ ਉਸ ਸਮੇਂ ਨਾਕਾਮਯਾਬ ਹੋ ਗਈ ਜਦੋਂ ਲੋਕਾਂ ਨੇ ਤਿੰਨ ਲੋਕਾਂ ਨੂੰ ਫੜ੍ਹਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਮੁਤਾਬਕ ਵੱਡੀ ਹਵੇਲੀ ਇਲਾਕੇ ‘ਚ ਮਸਜਿਦ ਦੇ ਕੋਲ ਸਾਧੂ ਦੇ ਭੇਸ ‘ਚ ਚਾਰ ਨੌਜਵਾਨਾਂ ਨੇ ਇੱਕ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਕਿਸੇ ਨੇ ਵੇਖ ਲਿਆ ਅਤੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਲੋਕਾਂ ਨੇ ਤਿੰਨਾਂ ਨੂੰ ਫੜ੍ਹ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸਥਾਨਕ ਵਾਸੀ ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਵੱਡੀ ਹਵੇਲੀ ਕੋਲ ਸਾਧੂ ਦੇ ਭੇਸ ‘ਚ ਆਏ ਚਾਰ ਲੋਕਾਂ ਨੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਚਾਨਕ ਹੋਏ ਸ਼ੋਰ ਨਾਲ ਇਨ੍ਹਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦਾ ਕੁਝ ਦੇਰ ਪਿੱਛਾ ਕਰਨ ਤੋਂ ਬਾਅਦ ਦੋ ਨੂੰ ਫੜ੍ਹ ਲਿਆ ਗਿਆ ਅਤੇ ਇੱਕ ਪਹਿਲਾਂ ਹੀ ਫੜ੍ਹਿਆ ਜਾ ਚੁੱਕਾ ਸੀ। ਤਿੰਨਾਂ ਦੀ ਲੋਕਾਂ ਨੇ ਜੰਮ ਕੇ ਕੁਟਾਈ ਕੀਤੀ। ਓਧਰ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਮੁਲਜ਼ਮ ਕੋਲੋਂ ਆਧਾਰ ਕਾਰਡ ਮਿਲਿਆ। ਜਿਸ ਤੋਂ ਇਸ ਮੁਲਜ਼ਮ ਦੀ ਪਛਾਣ ਹੋਈ ਤੇ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ‘ਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • Topics :

Related News