ਵਿਆਹੁਤਾ ਦੀ ਸਹੁਰੇ ਪਿੰਡ 'ਚ ਭੇਦਭਰੀ ਹਾਲਤ 'ਚ ਮੌਤ

Dec 10 2018 03:28 PM

ਕਲਾਨੌਰ

ਬਲਾਕ ਅਧੀਨ ਪੈਂਦੇ ਪਿੰਡ ਬਿਸ਼ਨਕੋਟ ਦੀ ਇਕ ਵਿਆਹੁਤਾ ਦੀ ਸਹੁਰੇ ਪਿੰਡ 'ਚ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕਾ ਦੀ ਮਾਂ ਬਲਵਿੰਦਰ ਕੌਰ ਵਿਧਵਾ ਜਗੀਰ ਸਿੰਘ ਵਾਸੀ ਬਿਸ਼ਨਕੋਟ ਨੇ ਕਾਮਰੇਡ ਸਿੰਦਰਪਾਲ ਬਿਸ਼ਨਕੋਟ, ਕਾ. ਬਲਰਾਜ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਮੰਗਲ ਸਿੰਘ, ਜੋਗਿੰਦਰ ਸਿੰਘ, ਸਤਨਾਮ ਸਿੰਘ ਅਤੇ ਮਨਜੀਤ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ 14 ਸਾਲ ਪਹਿਲਾਂ ਉਸ ਦੀ ਬੇਟੀ ਦਾ ਮਲੂਕਵਾਲ ਵਿਖੇ ਆਨੰਦ ਕਾਰਜ ਹੋਇਆ ਸੀ, ਜਿਸ ਦੀ ਇਕ ਬੇਟੀ ਅਤੇ ਬੇਟਾ ਹੈ | ਵਿਧਵਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਜਿੱਥੇ ਨਸ਼ੇ ਕਰਨ ਦਾ ਆਦੀ ਸੀ, ਉੱਥੇ ਉਸ ਦੇ ਨਾਜਾਇਜ਼ ਸਬੰਧਾਂ ਤੋਂ ਉਨ੍ਹਾਂ ਦੀ ਧੀ ਪ੍ਰੇਸ਼ਾਨ ਰਹਿੰਦੀ ਸੀ ਅਤੇ ਅਕਸਰ ਰੋਕਣ 'ਤੇ ਉਨ੍ਹਾਂ ਦੀ ਧੀ ਨੂੰ ਤੰਗ-ਪੇ੍ਰਸ਼ਾਨ ਕਰਦਾ ਸੀ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਧੀ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਲੜ ਰਿਹਾ ਅਤੇ ਉਹ ਉਸ ਦੇ ਸਹੁਰਾ ਪਿੰਡ ਜ਼ਰੂਰ ਆਉਣ | ਬਲਵਿੰਦਰ ਕੌਰ ਨੇ ਦੱਸਿਆ ਕਿ ਇਸੇ ਦਿਨ ਉਨ੍ਹਾਂ ਨੂੰ ਕਿਸੇ ਨੇ ਅੱਧੀ ਰਾਤ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੇ ਪਤੀ ਨੇ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ ਹੈ | ਜਦੋਂ ਉਨ੍ਹਾਂ ਸਵੇਰੇ ਜਾ ਕੇ ਧੀ ਦੇ ਸਹੁਰੇ ਪਿੰਡ ਵੇਖਿਆ ਤਾਂ ਲੜਕੀ ਦਾ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਦਾ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਸਨ ਅਤੇ ਉਨ੍ਹਾਂ ਦੇ ਰੋਕਣ ਦੇ ਬਾਵਜੂਦ ਵੀ ਜਬਰੀ ਸੰਸਕਾਰ ਕਰ ਦਿੱਤਾ ਗਿਆ | ਮਿ੍ਤਕਾ ਦੇ ਪੇਕੇ ਪਰਿਵਾਰ ਨੇ ਧੀ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ਡੀ.ਐੱਸ.ਪੀ. ਹਰਿੰਦਰ ਸਿੰਘ ਮਾਨ ਅਤੇ ਐੱਸ.ਐੱਚ.ਓ. ਡੇਰਾ ਬਾਬਾ ਨਾਨਕ ਸ: ਸੁਖਰਾਜ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮਿ੍ਤਕਾ ਦੇ ਪਰਿਵਾਰਕ ਜੀਆਂ ਦੇ ਬਿਆਨ 'ਤੇ ਪੁਲਿਸ ਵਲੋਂ ਕਥਿਤ ਦੋਸ਼ੀ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਲਈ ਪੈਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਿ੍ਤਕਾਂ ਦੇ ਪਵਿਰਾਰ ਨੂੰ ਇਨਸਾਫ਼ ਦਿੱਤਾ ਜਾਵੇਗਾ |

  • Topics :

Related News