ਸ਼ਿਵ ਸੈਨਾ ਸਮਾਜਵਾਦੀ ਨੇ ਖਹਿਰਾ ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਕੀਤੀ ਮੰਗ

Jun 29 2018 02:05 PM

ਜਲੰਧਰ 'ਆਪ' ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ। ਇਸ ਦੀ ਖਬਰ ਜਿਵੇਂ ਹੀ ਸ਼ਿਵ ਸੈਨਾ ਸਮਾਜਵਾਦੀ ਨੂੰ ਪਹੁੰਚੀ ਤਾਂ ਸੰਗਠਨ ਦੇ 8-10 ਕਰਮਚਾਰੀ ਉਨ•ਾਂ ਦਾ ਘਿਰਾਓ ਕਰਨ ਪ੍ਰੈੱਸ ਕਲੱਬ ਦੇ ਬਾਹਰ ਪਹੁੰਚ ਗਏ। ਸ਼ਿਵ ਸੈਨਾ ਨੇ ਖਹਿਰਾ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਗਠਨ ਦੇ ਨੌਜਵਾਨ ਮੁਖੀ ਸੁਨੀਲ ਬੰਟੀ, ਅਸ਼ਵਨੀ, ਰਵੀ, ਅਜੇ, ਬਿੱਲੂ ਤੇ ਰਾਜ ਰਾਣੀ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਵੱਲੋਂ ਖਾਲਿਸਤਾਨ ਦੇ ਸਮਰਥਨ ਵਿਚ ਬੋਲਣ ਨੂੰ ਲੈ ਕੇ ਉਨ•ਾਂ ਦਾ ਘਿਰਾਓ ਕਰਨ ਆਏ ਹਨ। ਸ਼ਿਵ ਸੈਨਾ ਨੇ ਮੰਗ ਕੀਤੀ ਹੈ ਕਿ ਖਹਿਰਾ 'ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਵੇ। ਦਰਜਨ ਤੋਂ ਘੱਟ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀ ਪੁਲਸ ਦੀ ਖੂਬ ਦੌੜ ਲੁਆਈ।  8-10 ਲੋਕਾਂ ਨੂੰ ਪ੍ਰਦਰਸ਼ਨ ਤੋਂ ਰੋਕਣ ਲਈ 3 ਥਾਣਿਆਂ ਤੋਂ ਐੱਸ. ਐੱਚ.ਓ. , 1 ਏ. ਸੀ. ਪੀ. ਅਤੇ ਇਕ ਏ. ਡੀ. ਸੀ. ਪੀ. ਨੂੰ ਆਪਣੀ ਫੋਰਸ ਸਮੇਤ ਪ੍ਰੈੱਸ ਕਲੱਬ ਆਉਣਾ ਪਿਆ। ਪੁਲਸ ਦੇ ਪਹੁੰਚਦੇ ਹੀ 2-3 ਸ਼ਿਵ ਸੈਨਿਕ ਉਥੋਂ ਭੱਜ ਗਏ। ਹੋਰਾਂ ਨੂੰ ਪੁਲਸ ਨੇ ਪ੍ਰੈੱਸ ਕਲੱਬ ਦੇ ਪਿੱਛੇ ਇਕ ਟੈਕਸੀ ਸਟੈਂਡ ਵਿਚ ਬੰਦ ਕਰ ਦਿੱਤਾ, ਜਿਨ•ਾਂ ਨੂੰ ਵਿਧਾਇਕ ਖਹਿਰਾ ਦੇ ਜਾਣ ਤੋਂ ਬਾਅਦ ਛੱਡ ਦਿੱਤਾ ਗਿਆ। ਸਾਰੀ ਮੀਡੀਆ ਹੈਰਾਨ ਸੀ ਕਿ ਅੱਧਾ ਦਰਜਨ ਲੋਕਾਂ ਨੇ ਕਮਿਸ਼ਨਰੇਟ ਪੁਲਸ ਦੀ ਦੌੜ ਲੁਆ ਦਿੱਤੀ। 

  • Topics :

Related News